ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਨਾਲੋਂ ਦੀ ਦਰਗਾਹ ’ਤੇ ਧਾਰਮਿਕ ਸਮਾਗਮ

ਕੁਰਾਲੀ: ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਚਨਾਲੋਂ ਵਿੱਚ ਲੱਖ ਦਾਤਾ ਲਾਲਾਂ ਵਾਲੇ ਪੀਰ ਦਰਗਾਹ ’ਤੇ ਸਾਲਾਨਾ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ੁਰੂ ਵਿੱਚ ਪ੍ਰਬੰਧਕ ਕਮੇਟੀ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਉਪਰੰਤ ਸੰਗਤ ਨੇ ਚਾਦਰਾਂ ਚੜ੍ਹਾਈਆਂ।...
ਕੌਂਸਲਰ ਬਹਾਦਰ ਸਿੰਘ ਓਕੇ ਤੇ ਹੋਰ ਦਰਗਾਹ ’ਤੇ ਚਾਦਰ ਚੜ੍ਹਾਉਂਦੇ ਹੋਏ। -ਫੋਟੋ: ਮਿਹਰ ਸਿੰਘ
Advertisement
ਕੁਰਾਲੀ: ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਚਨਾਲੋਂ ਵਿੱਚ ਲੱਖ ਦਾਤਾ ਲਾਲਾਂ ਵਾਲੇ ਪੀਰ ਦਰਗਾਹ ’ਤੇ ਸਾਲਾਨਾ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ੁਰੂ ਵਿੱਚ ਪ੍ਰਬੰਧਕ ਕਮੇਟੀ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਉਪਰੰਤ ਸੰਗਤ ਨੇ ਚਾਦਰਾਂ ਚੜ੍ਹਾਈਆਂ। ਇਸ ਮੌਕੇ ਕੌਂਸਲਰ ਬਹਾਦਰ ਸਿੰਘ ਓਕੇ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਚਾਦਰ ਚੜ੍ਹਾ ਕੇ ਦਰਗਾਹ ’ਤੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਬਹਾਦਰ ਸਿੰਘ ਓਕੇ ਨੇ ਸਾਰੇ ਧਰਮਾਂ ਦੇ ਸਤਿਕਾਰ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਸੰਗਤ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਪਰਦੀਪ ਰੂੜਾ ਤੇ ਮੁਕੇਸ਼ ਰਾਣਾ, ਯਸ਼ਿਵੰਦਰ ਸ਼ਰਮਾ, ਗੁਰਮੇਲ ਸਿੰਘ ਪਾਬਲਾ ਅਤੇ ਕੈਪਟਨ ਪ੍ਰੇਮ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement