ਠੰਢ ਅਤੇ ਧੁੰਦ ਦੇ ਮੌਸਮ ਦੌਰਾਨ 111 ਵਾਹਨਾਂ ’ਤੇ ਰਿਫਲੈਕਟਰ ਲਾਏ
ਰਤੀਆ (ਪੱਤਰ ਪ੍ਰੇਰਕ): ਜ਼ਿਲ੍ਹਾ ਗਵਰਨਰ ਮੈਡਮ ਸੁਧਾ ਕਾਮਰਾ ਦੇ ਸੱਦੇ ’ਤੇ ਪੀਡੀਜੀ ਲਾਇਨ ਅਸ਼ੋਕ ਮਦਾਨ, ਵਿਨੀਤਾ ਅਗਰਵਾਲ, ਆਰਐੱਸ ਸਾਹਨੀ, ਯੋਗੇਸ਼ ਖਾਨੇਜਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਕੈਂਪ ਲਗਾਇਆ ਗਿਆ। ਇਸ ਦੌਰਾਨ 111 ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਸਿਟੀ...
Advertisement
ਰਤੀਆ (ਪੱਤਰ ਪ੍ਰੇਰਕ):
ਜ਼ਿਲ੍ਹਾ ਗਵਰਨਰ ਮੈਡਮ ਸੁਧਾ ਕਾਮਰਾ ਦੇ ਸੱਦੇ ’ਤੇ ਪੀਡੀਜੀ ਲਾਇਨ ਅਸ਼ੋਕ ਮਦਾਨ, ਵਿਨੀਤਾ ਅਗਰਵਾਲ, ਆਰਐੱਸ ਸਾਹਨੀ, ਯੋਗੇਸ਼ ਖਾਨੇਜਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਕੈਂਪ ਲਗਾਇਆ ਗਿਆ। ਇਸ ਦੌਰਾਨ 111 ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਰਣਜੀਤ ਸਿੰਘ, ਏਐੱਸਆਈ ਕੰਵਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਸਭ ਤੋਂ ਪਹਿਲਾਂ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਦਾ ਸਵਾਗਤ ਕਲੱਬ ਦੇ ਪ੍ਰਧਾਨ ਪ੍ਰਦੀਪ ਬਾਂਸਲ, ਪ੍ਰਾਜੈਕਟ ਚੇਅਰਮੈਨ ਸਤੀਸ਼ ਸਰਦਾਨਾ ਨੇ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਗੋਪਾਲ ਚੰਦ ਕੁਲਰੀਆਂ ਨੇ ਕਿਹਾ ਕਿ ਜਲਦ ਹੀ ਸ੍ਰੀ ਰਾਮ ਪਾਰਕ ਵਿੱਚ ਸ਼ੂਗਰ ਅਤੇ ਬੀਪੀ ਟੈਸਟ ਸਬੰਧੀ ਕੈਂਪ ਲੱਗੇਗਾ। ਸ਼ਹਿਰ ਦੇ ਮੁੱਖ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਵਰਦੀ ਦੀਆਂ ਜਰਸੀਆਂ ਵੰਡੀਆਂ ਜਾਣਗੀਆਂ। ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਲਾਇਨ ਹਰਵੀਰ ਜੋਧਾ, ਲਾਇਨ ਵੀਰਭਾਨ ਬਾਂਸਲ, ਲਾਇਨ ਡਾ. ਸੋਮਚੰਦ ਗੋਇਲ, ਸਾਬਕਾ ਸਕੱਤਰ ਲਾਇਨ ਰਾਜੂ ਅਰੋੜਾ ਮੌਜੂਦ ਸਨ।
Advertisement
Advertisement