ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Rapper Badshah: ਟਰੈਫਿਕ ਪੁਲੀਸ ਨੇ ਰੈਪਰ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੱਟਿਆ

ਪੰਜਾਬੀ ਗਾਇਕ ਕਰਨ ਔਜਲਾ ਦੇ ਕੰਸਰਟ ਲਈ ਗੁਰੂਗ੍ਰਾਮ ਆਇਆ ਸੀ ਰੈਪਰ
ਰੈਪਰ ਬਾਦਸ਼ਾਹ ਦੀ ਫਾਈਲ ਫੋਟੋ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਗੁਰੂਗ੍ਰਾਮ, 17 ਦਸੰਬਰ

Advertisement

ਗੁਰੂਗ੍ਰਾਮ ਟਰੈਫਿਕ ਪੁਲੀਸ ਨੇ ਗ਼ਲਤ ਸਾਈਡ ਉੱਤੇ ਵਾਹਨ ਚਲਾਉਣ ਦੇ ਦੋਸ਼ ਵਿਚ ਰੈਪਰ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੱਟਿਆ ਹੈ। ਉਂਝ ਇਹ ਵਾਹਨ ਰੈਪਰ ਦੇ ਨਾਮ ’ਤੇ ਰਜਿਸਟਰਡ ਨਹੀਂ ਸੀ। ਪੁਲੀਸ ਮੁਤਾਬਕ ਬਾਦਸ਼ਾਹ ਐਤਵਾਰ ਨੂੰ ਇਥੇ ਸੋਹਨਾ ਰੋਡ ਉੱਤੇ ਇਕ ਮਾਲ ਵਿਚ ਪੰਜਾਬ ਗਾਇਕ ਕਰਨ ਔਜਲਾ ਦੇ ਕੰਸਰਟ ਵਿਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦਾ ਵੱਡਾ ਜਾਮ ਲੱਗਾ ਹੋਣ ਕਰਕੇ ਰੈਪਰ ਬਾਦਸ਼ਾਹ ਦੇ ਕਾਫ਼ਲੇ ਵਿਚ ਸ਼ਾਮਲ ਇਕ ਕਾਰ ਗ਼ਲਤ ਸਾਈਡ ਉੱਤੇ ਚਲੀ ਗਈ। ਇਸ ਮਗਰੋਂ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਤੇ ਐਕਸ ਉੱਤੇ ਇਕ ਵੀਡੀਓ ਵੀ ਸਾਂਝੀ ਕੀਤੀ। ਇਹ ਵੀਡੀਓ ਵਾਇਰਲ ਹੋਣ ਮਗਰੋਂ ਗੁਰੂਗ੍ਰਾਮ ਟਰੈਫਿਕ ਪੁਲੀਸ ਨੇ ਰੈਪਰ ਖਿਲਾਫ਼ ਬਣਦੀ ਕਾਰਵਾਈ ਕੀਤੀ। ਮਗਰੋਂ ਪੁਲੀਸ ਨੇ ਐਕਸ ’ਤੇ ਚਲਾਨ ਕੱਟਣ ਦੀ ਜਾਣਕਾਰੀ ਵੀ ਦਿੱਤੀ।

Advertisement
Show comments