ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਣੀ ਨੇ ਰੰਗੋਲੀ ਮੁਕਾਬਲਾ ਜਿੱਤਿਆ

ਪੰਚਕੂਲਾ ਦੇ ਸੈਕਟਰ 1 ਦੇ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਦੀ ਵਿਦਿਆਰਥਣ ਰਾਣੀ ਨੇ ਅੰਤਰ-ਜ਼ੋਨਲ ਯੂਥ ਫੈਸਟੀਵਲ ਰੰਗੋਲੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਫੈਸਟੀਵਲ ਪਾਣੀਪਤ ਪੋਸਟ ਗ੍ਰੈਜੂਏਟ ਕਾਲਜ ਵਿੱਚ ਕਰਵਾਇਆ ਗਿਆ ਸੀ। ਇਸ ਵਿੱਚ ਅੰਬਾਲਾ, ਕਰਨਾਲ, ਪਾਣੀਪਤ, ਯਮੁਨਾਨਗਰ ਅਤੇ...
Advertisement
ਪੰਚਕੂਲਾ ਦੇ ਸੈਕਟਰ 1 ਦੇ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਦੀ ਵਿਦਿਆਰਥਣ ਰਾਣੀ ਨੇ ਅੰਤਰ-ਜ਼ੋਨਲ ਯੂਥ ਫੈਸਟੀਵਲ ਰੰਗੋਲੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਫੈਸਟੀਵਲ ਪਾਣੀਪਤ ਪੋਸਟ ਗ੍ਰੈਜੂਏਟ ਕਾਲਜ ਵਿੱਚ ਕਰਵਾਇਆ ਗਿਆ ਸੀ। ਇਸ ਵਿੱਚ ਅੰਬਾਲਾ, ਕਰਨਾਲ, ਪਾਣੀਪਤ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ੋਨਾਂ ਦੇ ਕਈ ਕਾਲਜਾਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਸੰਗੀਤ, ਕਾਰਟੂਨਿੰਗ, ਭਾਰਤੀ ਆਰਕੈਸਟਰਾ ਅਤੇ ਕਲਾਸੀਕਲ ਵੋਕਲ ਸੋਲੋ ਸ਼ਾਮਲ ਸਨ ਕਾਲਜ ਦੀ ਜਨਰਲ ਗਰੁੱਪ ਡਾਂਸ ਟੀਮ ਦੇ 11 ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਸ਼ੈਲਜਾ ਛਾਬੜਾ ਨੇ ਜੇਤੂਆਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕਲਾਤਮਕ ਪ੍ਰਤਿਭਾ ਲਈ ਪ੍ਰਸ਼ੰਸਾ ਕੀਤੀ।

 

Advertisement

Advertisement
Show comments