ਹਰ ਘਰ ਤਿਰੰਗਾ ਮੁਹਿੰਮ ਤਹਿਤ ਰੈਲੀ
ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਸੀਸੀ ਯੂਨਿਟ ਨੇ ਹਰ ਘਰ ਤਿਰੰਗਾ ਅਭਿਆਨ ਤਹਿਤ ਇੱਕ ਰੈਲੀ ਕਰਵਾਈ ਗਈ। ਰੈਲੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤਾ। ਉਨਾਂ ਇਸ ਮੌਕੇ ਬੋਲਦੇ...
Advertisement
ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਸੀਸੀ ਯੂਨਿਟ ਨੇ ਹਰ ਘਰ ਤਿਰੰਗਾ ਅਭਿਆਨ ਤਹਿਤ ਇੱਕ ਰੈਲੀ ਕਰਵਾਈ ਗਈ। ਰੈਲੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤਾ। ਉਨਾਂ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਇਸ ਦੇ ਸਤਿਕਾਰ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ। ਉਨਾਂ ਕਿਹਾ ਕਿ ਤਿਰੰਗੇ ਦੇ ਤਿੰਨ ਰੰਗ ਹਨ, ਜਿਨ੍ਹਾਂ ’ਚ ਭਗਵਾ ਰੰਗ ਦੇਸ਼ ਭਗਤੀ ਅਤੇ ਨਾਇਕਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ। ਚਿੱਟਾ ਰੰਗ ਸ਼ਾਂਤੀ ਦਾ ਤੇ ਹਰਾ ਰੰਗ ਹਰਿਆਲੀ ਅਤੇ ਖੁਸ਼ੀ ਦਾ ਪ੍ਰਤੀਕ ਹੈ। ਤਿਰੰਗਾ ਰੈਲੀ ਐੱਨਸੀਸੀ ਕੈਂਡਿਟਾਂ ਵਲੋਂ ਕੱਢੀ ਗਈ। ਇਹ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਸ਼ਹੀਦ ਜਗਦੀਸ਼ ਕਾਲੜਾ ਦੇ ਯਾਦਗਾਰੀ ਸਥਾਨ ਤੱਕ ਕੱਢੀ ਗਈ। ਐੱਨਸੀਸੀ ਯੂਨਿਟ ਨੇ ਸ਼ਹਿਰ ਦੇ ਲੋਕਾਂ ਨਾਲ ਰਾਸ਼ਟਰੀ ਦਿਵਸ ’ਤੇ ਦੇਸ਼ ਭਗਤੀ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
Advertisement
Advertisement