ਏ ਐੱਸ ਆਈ ਬਣਨ ’ਤੇ ਰਾਜ ਕੁਮਾਰ ਕਸ਼ਯਪ ਦਾ ਸਵਾਗਤ
ਪਿੰਡ ਝੰਡੋਲਾ ਨਿਵਾਸੀ ਰਾਜ ਕੁਮਾਰ ਕਸ਼ਯਪ ਉਰਫ ਰਾਜੂ ਦਾ ਪੁਲੀਸ ਵਿਭਾਗ ਵਿਚ ਏ ਐੱਸ ਆਈ ਬਣਨ ’ਤੇ ਪਿੰਡ ਵਾਸੀਆਂ ਵਲੋਂ ਉਸ ਦੇ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਉਨ੍ਹਾਂ ਨੂੰ ਪਟਕਾ ਪਹਿਨਾਇਆ ਤੇ ਮਠਿਆਈਆਂ ਵੰਡੀਆਂ।...
Advertisement
ਪਿੰਡ ਝੰਡੋਲਾ ਨਿਵਾਸੀ ਰਾਜ ਕੁਮਾਰ ਕਸ਼ਯਪ ਉਰਫ ਰਾਜੂ ਦਾ ਪੁਲੀਸ ਵਿਭਾਗ ਵਿਚ ਏ ਐੱਸ ਆਈ ਬਣਨ ’ਤੇ ਪਿੰਡ ਵਾਸੀਆਂ ਵਲੋਂ ਉਸ ਦੇ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਉਨ੍ਹਾਂ ਨੂੰ ਪਟਕਾ ਪਹਿਨਾਇਆ ਤੇ ਮਠਿਆਈਆਂ ਵੰਡੀਆਂ। ਪਿੰਡ ਦੇ ਸਾਬਕਾ ਸਰਪੰਚ ਕ੍ਰਿਸ਼ਨ ਚੰਦ ਸ਼ਰਮਾ ਨੇ ਰਾਜ ਕੁਮਾਰ ਦਾ ਸਨਮਾਨ ਕੀਤਾ। ਸਾਬਕਾ ਸਰਪੰਚ ਪੂਜਾ ਕਸ਼ਯਪ ਨੇ ਕਿਹਾ ਕਿ ਰਾਜ ਕੁਮਾਰ ਨੇ ਨਾ ਸਿਰਫ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਸਗੋਂ ਸਾਰੇ ਪਿੰਡ ਦਾ ਮਾਣ ਵੀ ਵਧਾਇਆ ਹੈ। ਪਿੰਡ ਵਾਸੀਆਂ ਨੇ ਸਮੂਹਿਕ ਰੂਪ ਵਿਚ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਕਈ ਪਿੰਡ ਵਾਸੀਆਂ ਨੇ ਉਸ ਦੀ ਤਰੱਕੀ ’ਤੇ ਵਧਾਈ ਦਿੱਤੀ। ਇਸ ਮੌਕੇ ਰਕਸ਼ਪਾਲ ਸ਼ਰਮਾ, ਪ੍ਰਦੀਪ ਕਸ਼ਯਪ, ਰਾਜਿੰਦਰ ਕਸ਼ਯਪ, ਰਾਜੇਸ਼ ਕਸ਼ਯਪ, ਰਾਜਬੀਰ ਕਸ਼ਯਪ, ਹੁਕਮ ਸਿੰਘ, ਵਿੱਕੀ ਕਸ਼ਯਪ, ਕੁਲਦੀਪ ਕਸ਼ਯਪ, ਨਸੀਬ ਸਿੰਘ, ਜਾਤੀ ਰਾਮ ਆਦਿ ਮੌਜੂਦ ਸਨ।
Advertisement
Advertisement
