ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ
ਫਤਿਹਾਬਾਦ ਦੇ ਆਯੂਸ਼ ਵਿਭਾਗ ਦੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਵੀਨ ਸ਼ਰਮਾ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਯੋਗ ਕੋਆਰਡੀਨੇਟਰ ਡਾ. ਭਾਰਤੀ ਚੌਹਾਨ ਅਤੇ ਜ਼ਿਲ੍ਹਾ ਯੋਗ ਮਾਹਿਰ ਅੰਬਿਕਾ ਪਾਂਤਾ ਦੀ ਅਗਵਾਈ ਹੇਠ ਨਾਗਪੁਰ ਪਿੰਡ ਵਿੱਚ ਆਯੂਸ਼ ਯੋਗ ਸਹਾਇਕ ਸੁਰਿੰਦਰ ਕੁਮਾਰ ਵੱਲੋਂ...
Advertisement
ਫਤਿਹਾਬਾਦ ਦੇ ਆਯੂਸ਼ ਵਿਭਾਗ ਦੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਵੀਨ ਸ਼ਰਮਾ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਯੋਗ ਕੋਆਰਡੀਨੇਟਰ ਡਾ. ਭਾਰਤੀ ਚੌਹਾਨ ਅਤੇ ਜ਼ਿਲ੍ਹਾ ਯੋਗ ਮਾਹਿਰ ਅੰਬਿਕਾ ਪਾਂਤਾ ਦੀ ਅਗਵਾਈ ਹੇਠ ਨਾਗਪੁਰ ਪਿੰਡ ਵਿੱਚ ਆਯੂਸ਼ ਯੋਗ ਸਹਾਇਕ ਸੁਰਿੰਦਰ ਕੁਮਾਰ ਵੱਲੋਂ ਆਯੁਰਵੈਦਿਕ ਮੈਡੀਕਲ ਅਫਸਰ ਡਾ. ਸ਼ਾਲੂ ਬਾਂਸਲ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਪ੍ਰਤੀਨਿਧੀ ਸੰਜੀਵ ਕੰਬੋਜ ਨੇ ਕੀਤਾ। ਆਯੂਸ਼ ਯੋਗ ਸਹਾਇਕ ਸੁਰਿੰਦਰ ਕੁਮਾਰ ਨੇ ਲੋਕਾਂ ਨੂੰ ਯੋਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਇਸਦਾ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਰਪੰਚ ਪ੍ਰਤੀਨਿਧੀ ਸੰਜੀਵ ਕੰਬੋਜ, ਪ੍ਰੀਤਮ ਐਡਵੋਕੇਟ, ਹਨੂੰਮਾਨ ਕੋਚ, ਸੰਦੀਪ ਕੋਚ ਅਤੇ ਗੁਰਪਾਲ ਸਿੰਘ ਮੌਜੂਦ ਸਨ।
Advertisement
Advertisement
