ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਕਾਨੂੰਨ ਵਿਭਾਗ ਦੀ ਮੁਖੀ ਪ੍ਰੀਤੀ ਜੈਨ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਭਾਗ ਨੇ ਪਿੰਡ ਮਿਰਜ਼ਾਪੁਰ ਸਥਿਤ ਚੇਤਨਾ ਦਾ ਦੌਰਾ ਕੀਤਾ। ਜਿੱਥੇ ਫੈਕਲਟੀ ਮੈਂਬਰ ਡਾ. ਪ੍ਰਿੰਅਕਾ ਚੌਧਰੀ, ਡਾ. ਅੰਜੂ ਬਾਲਾ,...
Advertisement
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਕਾਨੂੰਨ ਵਿਭਾਗ ਦੀ ਮੁਖੀ ਪ੍ਰੀਤੀ ਜੈਨ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਭਾਗ ਨੇ ਪਿੰਡ ਮਿਰਜ਼ਾਪੁਰ ਸਥਿਤ ਚੇਤਨਾ ਦਾ ਦੌਰਾ ਕੀਤਾ। ਜਿੱਥੇ ਫੈਕਲਟੀ ਮੈਂਬਰ ਡਾ. ਪ੍ਰਿੰਅਕਾ ਚੌਧਰੀ, ਡਾ. ਅੰਜੂ ਬਾਲਾ, ਡਾ. ਪੂਜਾ, ਤੇ ਡਾ. ਪ੍ਰੀਤੀ ਭੁਰਦੁਆਜ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਤੇ ਬੱਚਿਆਂ ਨੂੰ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਦੌਰੇ ਦਾ ਉਦੇਸ਼ ਅਧਿਆਪਕਾਂ ਨੂੰ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਜਿਵੇਂ ਕਿ ਸਮਾਨਤਾ ਤੇ ਨਿਆਂ ਆਦਿ ਬਾਰੇ ਦੱਸਣਾ ਸੀ। ਫੈਕਲਟੀ ਮੈਂਬਰਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਸਮਾਜ ਵਿਚ ਸੰਵੇਦਨਸ਼ੀਲਤਾ, ਸਹਿਯੋਗ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
Advertisement
Advertisement
