ਰੇਲਵੇ ਨੇ ਜੰਮੂ ਲਈ ਪਾਰਸਲ ਸੇਵਾ ਕੀਤੀ ਸ਼ੁਰੂ
ਰੇਲਵੇ ਨੇ ਜੰਮੂ ਵੱਲ ਦੀ ਪਾਰਸਲ ਸੇਵਾ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕਟੜਾ ਲਈ ਸਮਾਨ ਦੀ ਬੁਕਿੰਗ ਅਜੇ ਬੰਦ ਹੈ। ਅੰਬਾਲਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਨਵੀਨ ਕੁਮਾਰ ਝਾ ਨੇ ਦੱਸਿਆ ਕਿ ਜੰਮੂ ਵੱਲ ਜਾਣ ਵਾਲੀਆਂ ਤਿੰਨ ਗੱਡੀਆਂ ਵਿਚ ਪਾਰਸਲ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾਂ ਗਿਆ ਹੈ ਤਾਂ ਕਿ ਵਪਾਰੀਆਂ ਨੂੰ ਕੁਝ ਰਾਹਤ ਮਿਲ ਸਕੇ। ਗੱਡੀ ਨੰਬਰ 12445 ਸੰਪਰਕ ਕ੍ਰਾਂਤੀ ਐਕਸਪ੍ਰੈੱਸ, 12413 ਅਜਮੇਰ-ਜੰਮੂ ਤਵੀ ਪੂਜਾ ਐਕਸਪ੍ਰੈੱਸ ਅਤੇ 13151 ਕੋਲਕਾਤਾ-ਜੰਮੂ ਤਵੀ ਐਕਸਪ੍ਰੈੱਸ ਰਾਹੀਂ ਪਾਰਸਲ ਭੇਜਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਕੁਝ ਹੋਰ ਗੱਡੀਆਂ ਵਿਚ ਵੀ ਪਾਰਸਲ ਭੇਜਣ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।
ਉਕਤ ਤੋਂ ਬਿਨਾ ਰੇਲਵੇ ਨੇ 21 ਸਤੰਬਰ ਤੋਂ ਕੁਝ ਹੋਰ ਗੱਡੀਆਂ ਜੰਮੂ ਲਈ ਚਲਾਉਣ ਦਾ ਐਲਾਨ ਕੀਤਾ ਹੈ। ਗੱਡੀ ਨੰਬਰ 12355 ਪਟਨਾ-ਜੰਮੂ ਤਵੀ-ਪਟਨਾ ਦੇ ਸੰਚਾਲਨ ਦਾ ਫੈਸਲਾ ਕੀਤਾ ਹੈ ਅਤੇ ਇਸ ਗੱਡੀ ਵਿਚ ਰਿਜ਼ਰਵੇਸ਼ਨ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜੰਮੂ ਤੋਂ ਕਟੜਾ ਵਿਚਕਾਰ ਅਜੇ ਇਕ ਲਾਈਨ ਪ੍ਰਭਾਵਿਤ ਹੈ। ਕਿਉਂ ਕਿ ਇਕ ਪੁਲ ਦਾ ਕੰਮ ਅਜੇ ਅਧੂਰਾ ਹੈ, ਇਸ ਲਈ ਫਿਲਹਾਲ ਇੱਕੋ ਲਾਈਨ ਤੇ ਤਿੰਨ ਗੱਡੀਆਂ ਦੀ ਆਵਾਜਾਈ ਹੋ ਰਹੀ ਹੈ।ਇਨ੍ਹਾਂ ਵਿਚ ਦਿੱਲੀ ਤੋਂ ਕਟੜਾ ਲਈ ਚੱਲਣ ਵਾਲੀ ਵੰਦੇ ਭਾਰਤ 22477., ਨਵੀਂ ਦਿੱਲੀ=ਕਟੜਾ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਅਤੇ ਮੁੰਬਈ ਤੋਂ ਕਟੜਾ ਤੱਕ ਚੱਲਣ ਵਾਲੀ ਸਵਰਾਜ ਐਕਸਪ੍ਰੈੱਸ ਸ਼ਾਮਲ ਹਨ।