ਰਾਣੀਆ-ਫਿਰੋਜ਼ਾਬਾਦ ਸੜਕ ਦੇ ਮਿਆਰ ’ਤੇ ਸਵਾਲ ਚੁੱਕੇ
ਘਟੀਆ ਸਮੱਗਰੀ ਵਰਤਣ ਦੇ ਦੋਸ਼; ਹੱਥਾਂ ਨਾਲ ਪੁੱਟੀ ਜਾ ਸਕਦੀ ਹੈ ਸੜਕ
Advertisement
ਰਾਣੀਆ ਤੋਂ ਫਿਰੋਜ਼ਾਬਾਦ ਵਿਚਕਾਰ ਬਣ ਰਹੀ ਨਵੀਂ ਸੜਕ ਵਿੱਚ ਗੰਭੀਰ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਸੜਕ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ। ਲੋਕਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰ ਨੇ ਸੜਕ ਨੂੰ ਮਿੱਟੀ ਦੇ ਉੱਪਰ ਹੀ ਬਣਾ ਦਿੱਤਾ ਹੈ ਜਿਸ ਕਾਰਨ ਸੜਕ ਟੁੱਟਦੀ ਜਾ ਰਹੀ ਹੈ। ਇਹ ਸੜਕ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਬੋਜ ਦੇ ਜੱਦੀ ਪਿੰਡ ਤੱਕ ਬਣਾਈ ਜਾਣੀ ਹੈ। ਲੋਕਾਂ ਨੇ ਦੱਸਿਆ ਕਿ ਰਾਣੀਆ ਖੇਤਰ ਵਿੱਚ ਕਈ ਸੜਕਾਂ ਦੇ ਨਿਰਮਾਣ ਵਿੱਚ ਬੇਨਿਯਮੀਆਂ ਪਹਿਲਾਂ ਵੀ ਮਾਮਲੇ ਸਾਹਮਣੇ ਆਈਆਂ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਾਰ-ਵਾਰ ਮਿੱਟੀ ਹਟਾਕੇ ਸੜਕ ਬਣਾਏ ਜਾਣ ਲਈ ਕਿਹਾ ਸੀ ਪਰ ਮੌਕੇ ਤੇ ਠੇਕੇਦਾਰ ਵੱਲੋਂ ਉਨ੍ਹਾਂ ਦੀ ਗੱਲ ਨਹੀ ਸੁਣੀ ਗਈ।
ਇਸ ਮਾਮਲੇ ਸਬੰਧੀ ਵਿਭਾਗ ਦੇ ਜੇਈ ਮਨੀਸ਼ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਹ ਠੇਕੇਦਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਠੇਕੇਦਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਲਾਪ੍ਰਵਾਹੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੁਬਾਰਾ ਮਿੱਟੀ ’ਤੇ ਬਣਾਈ ਗਈ ਤਾਂ ਇਸ ਲਾਪ੍ਰਵਾਹੀ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।
Advertisement
Advertisement