ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਤਿਆਂ ਨੂੰ ਖਾਣਾ ਖੁਆਉਣ ਕਾਰਨ ਝਗੜਾ

ਡਿਲੀਵਰੀ ਕਰਨ ਆਏ ਵਿਅਕਤੀ ਨੂੰ ਵਢਣ ਦਾ ਦੋਸ਼; ਪੁਲੀਸ ਨੇ ਕੀਤਾ ਸ਼ਾਂਤ
ਝਗੜੇ ਮੌਕੇ ਦੀ ਵੀਡੀਓ ਫੁਟੇਜ਼ ਦੀ ਝਲਕ।
Advertisement

ਦੇਰ ਰਾਤ ਚਾਰਮਵੁੱਡ ਪਿੰਡ ਦੀ ਕੇਨਵੁੱਡ ਸੁਸਾਇਟੀ ਵਿੱਚ ਕੁੱਤਿਆਂ ਨੂੰ ਖਾਣਾ ਖੁਆਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਮੌਕੇ ’ਤੇ ਪੀ ਸੀ ਆਰ ਨੂੰ ਬੁਲਾਉਣਾ ਪਿਆ। ਦੇਰ ਰਾਤ ਸ਼ੁਰੂ ਹੋਇਆ ਹੰਗਾਮਾ ਸਵੇਰੇ 4 ਵਜੇ ਤੱਕ ਜਾਰੀ ਰਿਹਾ। ਪੁਲੀਸ ਦਾ ਕਹਿਣਾ ਹੈ ਕਿ ਕੱਲ੍ਹ ਦੇਰ ਰਾਤ ਵਸਨੀਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਨਵਰ ਪ੍ਰੇਮੀ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਖਾਣਾ ਦੇਣ ਆਈਆਂ ਔਰਤਾਂ ਨੇ ਐਤਵਾਰ ਸਵੇਰੇ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਤ ਲਗਪਗ 10 ਵਜੇ ਸੁਸਾਇਟੀ ਵਿੱਚ ਦੋ ਔਰਤਾਂ ਕੁੱਤਿਆਂ ਨੂੰ ਖਾਣਾ ਖੁਆ ਰਹੀਆਂ ਸਨ। ਦੋਸ਼ ਹੈ ਕਿ ਕੁੱਤੇ ਨੇ ਡਿਲੀਵਰੀ ਬੁਆਏ ’ਤੇ ਹਮਲਾ ਕਰ ਦਿੱਤਾ। ਇਸ ਨਾਲ ਕੁੱਤਾ ਪ੍ਰੇਮੀ ਔਰਤਾਂ ਅਤੇ ਸੁਸਾਇਟੀ ਦੇ ਇੱਕ ਨਿਵਾਸੀ ਵਿਚਕਾਰ ਬਹਿਸ ਹੋ ਗਈ। ਇਹ ਵੀ ਦੋਸ਼ ਹੈ ਕਿ ਕੁੱਤਿਆਂ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਨੇ ਇੱਕ ਔਰਤ ਅਤੇ ਇੱਕ ਦਸ ਸਾਲ ਦੇ ਬੱਚੇ ’ਤੇ ਮਿਰਚਾਂ ਦਾ ਸਪਰੇਅ ਛਿੜਕਿਆ। ਦੋਵਾਂ ਧਿਰਾਂ ਵਿਚਕਾਰ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਸੂਰਜਕੁੰਡ ਪੁਲੀਸ ਸਟੇਸ਼ਨ ਇੰਚਾਰਜ ਪ੍ਰਹਿਲਾਦ ਅਤੇ ਇੱਕ ਮਹਿਲਾ ਪੁਲੀਸ ਟੀਮ ਪਹੁੰਚ ਗਈ। ਸੁਸਾਇਟੀ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਪੁਲੀਸ ਨੇ ਕਿਸੇ ਤਰ੍ਹਾਂ ਔਰਤਾਂ ਨੂੰ ਸ਼ਾਤ ਕੀਤਾ। ਜਾਣਕਾਰੀ ਅਨੁਸਾਰ ਕੁੱਤਿਆਂ ਨੂੰ ਖਾਣਾ ਖੁਆਣ ਆਈਆਂ ਔਰਤਾਂ ‘ਪੀਪਲ ਫਾਰ ਐਨੀਮਲਜ਼ ਸੰਗਠਨ’ ਨਾਲ ਜੁੜੀਆਂ ਹੋਈਆਂ ਹਨ। ਸੰਗਠਨ ਨਾਲ ਜੁੜੀ ਹਰਸ਼ਿਤਾ ਭਸੀਨ ਦੇ ਅਨੁਸਾਰ ਨਿਗਮ ਵੱਲੋਂ ਫੀਡਿੰਗ ਪੁਆਇੰਟ ਸਥਾਪਤ ਕੀਤੇ ਗਏ ਹਨ। ਸਾਰੇ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੁਆਇਆ ਜਾਂਦਾ ਹੈ। ਇੱਕ ਡਿਲੀਵਰੀ ਬੁਆਏ ਆਪਣੀ ਸਾਈਕਲ ਤੋਂ ਡਿੱਗ ਪਿਆ, ਜਿਸ ਕਾਰਨ ਉਸ ਨੂੰ ਝਰੀਟ ਆਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਫੋਨ ਖੋਹ ਲਏ ਗਏ। ਲੋਕਾਂ ਨੇ ਲਗਪਗ ਡੇਢ ਘੰਟੇ ਤੱਕ ਗੱਡੀ ਨੂੰ ਘੇਰੀ ਰੱਖਿਆ। ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ, ਅਗਲੇਰੀ ਜਾਂਚ ਜਾਰੀ ਹੈ।

Advertisement
Advertisement
Show comments