ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab weather ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਮੀਂਹ, ਤਾਪਮਾਨ ਤਿੰਨ ਡਿਗਰੀ ਤੱਕ ਡਿੱਗਿਆ

ਮੈਦਾਨੀ ਇਲਾਕਿਆਂ ’ਚ ਠੰਢ ਨੇ ਮੁੜ ਜ਼ੋਰ ਫੜਿਆ, ਚੰਡੀਗੜ੍ਹ ’ਚ 10.9 ਮਿਲੀਮੀਟਰ ਮੀਂਹ
ਹਰਿਆਣਾ ਵਿਚ ਮੀਂਹ ਕਰਕੇ ਵਿਛੀ ਕਣਕ ਦੀ ਫ਼ਸਲ।
Advertisement

ਚੰਡੀਗੜ੍ਹ, 28 ਫਰਵਰੀ

ਹਿਮਾਚਲ ਪ੍ਰਦੇਸ਼ ਵਿਚ ਸੱਜਰੀ ਬਰਫ਼ਬਾਰੀ ਤੇ ਮੀਂਹ ਮਗਰੋਂ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਪੈਣ ਨਾਲ ਕਈ ਥਾਵਾਂ ’ਤੇ ਤਾਪਮਾਨ ਤਿੰਨ ਡਿਗਰੀ ਤੱਕ ਡਿੱਗ ਗਿਆ ਹੈ। ਹਲਕੇ ਮੀਂਹ ਨਾਲ ਠੰਢ ਨੇ ਇਕ ਵਾਰ ਮੁੜ ਜ਼ੋਰ ਫੜ ਲਿਆ ਹੈ।

Advertisement

ਇਹ ਵੀ ਪੜ੍ਹੋ: 

Heavy Snowfall in Himachal ਪਹਾੜਾਂ ਦੀ ਠੰਢ ਮੈਦਾਨਾਂ ਵਿਚ ਉਤਰੀ, ਬਰਫ਼ਬਾਰੀ ਤੇ ਮੀਂਹ ਨਾਲ ਮੌਸਮ ਦੇ ਮਿਜ਼ਾਜ ਬਦਲੇ

ਮੌਸਮ ਵਿਭਾਗ ਨੇ ਕਿਹਾ ਕਿ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ 10.9 ਮਿਲੀਮੀਟਰ ਮੀਂਹ ਪਿਆ ਹੈ। ਪੰਜਾਬ ਵਿੱਚ ਅੰਮ੍ਰਿਤਸਰ ’ਚ 17.5 ਮਿਲੀਮੀਟਰ, ਲੁਧਿਆਣਾ 5.8 ਮਿਲੀਮੀਟਰ, ਪਟਿਆਲਾ ਵਿੱਚ 7.2 ਮਿਲੀਮੀਟਰ, ਬਠਿੰਡਾ ਵਿੱਚ 1 ਮਿਲੀਮੀਟਰ, ਫਰੀਦਕੋਟ ਵਿੱਚ 6.1 ਮਿਲੀਮੀਟਰ, ਗੁਰਦਾਸਪੁਰ ਵਿੱਚ 20.7 ਮਿਲੀਮੀਟਰ, ਫਿਰੋਜ਼ਪੁਰ ਵਿੱਚ 10.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 20.5 ਮਿਲੀਮੀਟਰ ਅਤੇ ਮੁਹਾਲੀ ਵਿੱਚ 3 ਮਿਲੀਮੀਟਰ ਮੀਂਹ ਪਿਆ।

ਹਰਿਆਣਾ ਦੀ ਗੱਲ ਕਰੀਏ ਤਾਂ ਅੰਬਾਲਾ ਵਿੱਚ 6.2 ਮਿਲੀਮੀਟਰ, ਹਿਸਾਰ ਵਿੱਚ 2.8 ਮਿਲੀਮੀਟਰ, ਕਰਨਾਲ ਵਿੱਚ 4 ਮਿਲੀਮੀਟਰ ਅਤੇ ਰੋਹਤਕ ਵਿੱਚ 0.6 ਮਿਲੀਮੀਟਰ ਮੀਂਹ ਪਿਆ। ਵੀਰਵਾਰ ਦੇ ਮੁਕਾਬਲੇ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਤੱਕ ਡਿੱਗ ਗਿਆ। -ਪੀਟੀਆਈ

Advertisement
Tags :
Punjab weatherRain