ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ: ਰਣਦੀਪ
ਰਾਮ ਸਰਨ ਸੂਦ
ਅਮਲੋਹ, 6 ਮਾਰਚ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਵਿੱਚ ਕਾਂਗਰਸ ਵਰਕਰਾਂ ਦੀ ਮੀਟਿੰਗ ਪਾਰਟੀ ਦਫ਼ਤਰ ਵਿੱਚ ਹੋਈ, ਜਿਸ ’ਚ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਕਿਸਾਨ ਕਾਂਗਰਸ ਦੇ ਸਕੱਤਰ ਅਮਨਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਕੁਲਵਿੰਦਰ ਸਿੰਘ, ਕਮਲਜੀਤ ਕੋਰ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ, ਡਾ. ਹਰਿੰਦਰ ਸਿੰਘ ਸਾਹੀ, ਗੁਰਮੀਤ ਸਿੰਘ ਟਿੱਬੀ, ਜਗਦੀਸ਼ ਸਿੰਘ ਦੀਸਾ ਸੋਟੀ, ਜਗਤਾਰ ਸਿੰਘ ਤੰਗਰਾਲਾ, ਹਰਦੀਪ ਸਿੰਘ ਮਹਿਮੂਦਪੁਰ ਪੰਚ ਸਿਕੰਦਰ ਸਿੰਘ, ਰਾਜਵਿੰਦਰ, ਸ਼ਸੀ ਸ਼ਰਮਾ, ਜਸਪਾਲ ਸਿੰਘ ਜੱਗਾ ਸਮਸ਼ਪੁਰ, ਨਰਿੰਦਰ ਚੀਮਾ, ਜਗਵੀਰ ਸਿੰਘ ਕੁਟੀਡ, ਸਿੰਘ ਬਡਾਲੀ, ਸੁੱਖਾ ਖੁਮਣਾ, ਹੈਪੀ ਸੇਡਾ, ਗੰਗਾ ਪੂਰੀ, ਭੂਸ਼ਨ ਸਰਮਾ, ਕੁਲਵਿੰਦਰ ਕੌਰ ਲਾਡਪੁਰ, ਸਿਵ ਕੁਮਾਰ ਗਰਗ, ਰਾਕੇਸ਼ ਕੁਮਾਰ ਗੋਗੀ ਤੇ ਅਮਲੋਹ ਦਫ਼ਤਰ ਦੇ ਇੰਚਾਰਜ ਮਨਪ੍ਰੀਤ ਸਿੰਘ ਮਿੰਟਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਰਣਦੀਪ ਸਿੰਘ ਨਾਭਾ ਨੇ ‘ਆਪ’ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫ਼ੇਲ ਹੋਈ ਹੈ ਅਤੇ ਹੱਕਾਂ ਲਈ ਜੱਦੋ-ਜਹਿਦ ਕਰਦੇ ਮੁਲਾਜ਼ਮ ਅਤੇ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ।