ਠੰਢ ਦੀ ਲਪੇਟ ਵਿੱਚ ਪੰਜਾਬ ਤੇ ਹਰਿਆਣਾ, ਫਰੀਦਕੋਟ ਸਭ ਤੋਂ ਠੰਢਾ
ਸ਼ਨਿਚਰਵਾਰ ਨੂੰ ਫਰੀਦਕੋਟ ਪੰਜਾਬ ਵਿੱਚ ਸਭ ਤੋਂ ਠੰਢੀ ਥਾਂ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇੱਥੇ ਮੌਸਮ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਦੀਆਂ ਹੋਰ ਥਾਵਾਂ ਵਿੱਚੋਂ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਬਠਿੰਡਾ ਵਿੱਚ ਕ੍ਰਮਵਾਰ 7, 9, 5.2 ਅਤੇ 4.6 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।
ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 7.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਠੰਢਾ ਮੌਸਮ ਰਿਹਾ, ਜੋ ਆਮ ਨਾਲੋਂ 2.7 ਡਿਗਰੀ ਹੇਠਾਂ ਹੈ।
ਉਧਰ ਹਰਿਆਣਾ ਵਿੱਚ ਨਾਰਨੌਲ 3.8 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਨਾਲ ਸਭ ਤੋਂ ਠੰਢੀ ਥਾਂ ਰਿਹਾ, ਜੋ ਆਮ ਨਾਲੋਂ ਚਾਰ ਡਿਗਰੀ ਹੇਠਾਂ ਹੈ। ਹਿਸਾਰ ਵਿੱਚ 4.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਠੰਢੇ ਮੌਸਮ ਦੀਆਂ ਸਥਿਤੀਆਂ ਦਾ ਅਨੁਭਵ ਕੀਤਾ ਗਿਆ ਜਦੋਂ ਕਿ ਕਰਨਾਲ ਵਿੱਚ ਘੱਟੋ-ਘੱਟ 7.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਭਿਵਾਨੀ, ਸਿਰਸਾ ਅਤੇ ਅੰਬਾਲਾ ਵਿੱਚ ਕ੍ਰਮਵਾਰ 6, 6.4 ਅਤੇ 9.8 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।
