ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ ਯੂ ਮੋਰਚਾ: ਪੁਲੀਸ ਕੇਸ ਰੱਦ ਕਰਨ ਦੀ ਮੰਗ

ਵਿਦਿਆਰਥੀਆਂ ਵੱਲੋਂ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਬਾਰੇ ਚਰਚਾ
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਵਿਕਰਮ ਸਾਹਨੀ। -ਫੋਟੋ: ਵਿੱਕੀ ਘਾਰੂ
Advertisement

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਲਈ ਦਿਨ-ਰਾਤ ਦੇ ਧਰਨੇ ਵਿੱਚ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਚਾਰ-ਚਰਚਾ ‘ਅਜ਼ਾਦੀ ਸੰਗਰਾਮ ਵਿੱਚ ਗਦਰ ਲਹਿਰ ਅਤੇ ਕਰਤਾਰ ਸਿੰਘ ਸਰਾਭੇ ਦਾ ਯੋਗਦਾਨ’ ਸਿਰਲੇਖ ਤਹਿਤ ਕਰਵਾਈ ਗਈ। ਇਹ ਚਰਚਾ ਗਦਰ ਲਹਿਰ ਦੇ ਇਤਿਹਾਸ ਅਤੇ ਮਹੱਤਵ ਅਤੇ ਇਸ ਦੀ ਸਮਕਾਲੀ ਸਾਰਥਕਤਾ ’ਤੇ ਕੇਂਦ੍ਰਿਤ ਸੀ ਜਿਸ ਵਿੱਚ ਵਿਦਿਆਰਥੀਆਂ ਨੇ ਕਰਤਾਰ ਸਿੰਘ ਸਰਾਭਾ ਦੇ ਵੱਖ-ਵੱਖ ਕਿੱਸਿਆਂ ਅਤੇ ਯੋਗਦਾਨਾਂ ਦਾ ਜ਼ਿਕਰ ਕੀਤਾ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਵਿਚਾਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਚੱਲ ਰਹੇ ਸੰਘਰਸ਼ ਨੂੰ ਪ੍ਰੇਰਿਤ ਅਤੇ ਰੌਸ਼ਨ ਕਰਦੇ ਰਹਿੰਦੇ ਹਨ। ਧਰਨਾਕਾਰੀਆਂ ਨੇ 10 ਨਵੰਬਰ ਵਾਲੇ ਦਿਨ ਪੀ ਯੂ ਕੈਂਪਸ ਵਿੱਚ ਕੀਤੇ ਵੱਡੇ ਇਕੱਠ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਵਿਦਿਆਰਥੀਆਂ ਸਣੇ ਹੋਰ ਕਾਫ਼ੀ ਵੱਡੀ ਗਿਣਤੀ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਪੁਲੀਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਲੋਕਤੰਤਰਿਕ ਹੱਕਾਂ ਤਹਿਤ ਕੀਤੇ ਜਾ ਰਹੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣ ਦੇ ਯਤਨ ਜਾਰੀ ਰੱਖੇ ਤਾਂ ਭਵਿੱਖ ਵਿੱਚ ਹੋਰ ਵੱਡੇ ਇਕੱਠ ਕੀਤੇ ਜਾਣਗੇ।

ਇਨਕਲਾਬੀ ਵਿਦਿਆਰਥੀ ਸੰਗਠਨ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਮੈਂਬਰਾਂ ਨੇ ਇਕਜੁੱਟਤਾ ਪ੍ਰਗਟ ਕਰਨ ਲਈ ਵਿਰੋਧ ਸਥਾਨ ਦਾ ਦੌਰਾ ਕੀਤਾ। ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਿੰਘ ਅਤੇ ਬਿੰਦਰ ਨੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਗਤੀਸ਼ੀਲ ਤੇ ਇਨਕਲਾਬੀ ਸਿਆਸਤ ਦੀ ਮਹੱਤਤਾ ਬਾਰੇ ਗੱਲ ਕੀਤੀ। ਕਾਂਗਰਸੀ ਆਗੂ ਗੁਰਤੇਜ ਪੰਨੂ, ਜਸ਼ਨ ਚਾਹਲ ਤੇ ਜਸਕਰਨ ਕਾਹਲੋਂ, ਵੇਰਕਾ ਆਊਟਸੋਰਸ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਵੀ ਸਮਰਥਨ ਦਿੱਤਾ।

Advertisement

ਸਾਹਨੀ ਨੇ ਧਰਨੇ ’ਚ ਕੀਤੀ ਸ਼ਿਰਕਤ

ਕੇਂਦਰੀ ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਵਾਈਸ ਚਾਂਸਲਰ ਦਫ਼ਤਰ ਅੱਗੇ ਸੈਨੇਟ ਬਹਾਲੀ ਵਾਸਤੇ ਚੱਲ ਰਹੇ ਵਿਦਿਆਰਥੀ ਧਰਨੇ ਵਿੱਚ ਸ਼ਮੂਲੀਅਤ ਕੀਤੀ।

ਵੱਡੇ ਸੰਘਰਸ਼ ਦੀ ਤਿਆਰੀ

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 20 ਨਵੰਬਰ ਨੂੰ ਧਰਨੇ ਵਾਲ਼ੀ ਥਾਂ ਉਤੇ ਫਿਰ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਉਸ ਮੀਟਿੰਗ ਵਿੱਚ 10 ਨਵੰਬਰ ਵਾਲੇ ਇਕੱਠ ਤੋਂ ਵੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Advertisement
Show comments