ਖੇਤੀਬਾੜੀ ਖੇਤਰ ਵਿੱਚ ਮਹਿਲਾ ਸਸ਼ਕਤੀਕਰਨ ਵਿਸ਼ੇ ’ਤੇ ਪ੍ਰੋਗਰਾਮ
ਮਹਾਰਾਣਾ ਪ੍ਰਤਾਪ ਹਾਰਟੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੁਰੇਸ਼ ਮਲਹੋਤਰਾ ਨੇ ਭਾਰਤ ਇਜ਼ਰਾਈਲ ਅਧੀਨ ਖੇਤੀਬਾੜੀ ਵਿੱਚ ਮਹਿਲਾ ਸਸ਼ਕਤੀਕਰਨ ’ਤੇ ਦੋ ਦਿਨਾਂ ਸਿਖਲਾਈ ਕੈਂਪ ਦੌਰਾਨ ਲਾਡਵਾ ਅਤੇ ਰਾਮ ਨਗਰ ਕੇਂਦਰ ਦਾ ਨਿਰੀਖਣ ਕੀਤਾ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਸੁਰੇਸ਼ ਮਲਹੋਤਰਾ ਨੇ ਕਿਹਾ ਕਿ ਭਾਰਤ ਖੇਤੀਬਾੜੀ ਵਿੱਚ ਵਿਸ਼ਵ ਪੱਧਰ ’ਤੇ ਆਤਮ ਨਿਰਭਰ ਹੈ ਉਨ੍ਹਾਂ ਕਿਹਾ ਕਿ ਨਾ ਸਿਰਫ ਇਹ ਆਪਣੇ ਲਈ ਭੋਜਨ ਪੈਦਾ ਕਰਦਾ ਹੈ, ਬਲਕਿ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਵੀ ਨਿਰਯਾਤ ਕਰਦਾ ਹੈ। ਉਨ੍ਹਾਂ ਮਹਿਲਾ ਸਸ਼ਕਤੀਕਰਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ ਅਤੇ ਖੇਤੀਬਾੜੀ ਵਿੱਚ ਔਰਤਾਂ ਦੇ ਯੋਗਦਾਨ ਦੀ ਭੂਮਿਕਾ ਬਾਰੇ ਦੱਸਿਆ। ਖੇਤੀਬਾੜੀ ਵਿੱਚ ਮਹਿਲਾ ਸਸ਼ਕਤੀਕਰਨ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਬਾਗਬਾਨੀ ਵਿਭਾਗ ਲਾਡਵਾ ਦੇ ਸਬ ਟ੍ਰੋਪੀਕਲ ਫਲ ਸੈਂਟਰ ਅਤੇ ਬਾਗਬਾਨੀ ਵਿਭਾਗ ਦੇ ਰਾਮ ਨਗਰ ਦੇ ਮਧੂਮੱਖੀ ਪਾਲਣ ਫਾਰਮ ਦਾ ਵੀ ਦੌਰਾ ਕੀਤਾ। ਬਾਗਬਾਨੀ ਵਿਭਾਗ ਹਰਿਆਣਾ ਦੇ ਕਰਨਾਲ ਦੇ ਉਚਾਨੀ ਸਥਿਤ ਬਾਗਬਾਨੀ ਸਿਖਲਾਈ ਸੰਸਥਾਨ ਵਿੱਚ ਭਾਰਤ ਇਜ਼ਰਾਈਲ ਅਧੀਨ ਖੇਤੀਬਾੜੀ ਵਿੱਚ ਮਹਿਲਾ ਸਸ਼ਕਤੀਕਰਨ ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਸ਼ੁਰੂ ਕੀਤੀ ਸੀ। ਇੱਥੇ ਲੱਗੇ ਕੈਂਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 70 ਤੋਂ ਵੱਧ ਮਹਿਲਾ ਅਧਿਕਾਰੀਆਂ ਨੇ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ। ਭਾਗੀਦਾਰਾਂ ਨੇ ਬਾਗਬਾਨੀ ਵਿਭਾਗ ਦੇ ਸਬ ਟ੍ਰੋਪਿਕਲ ਫਲ ਸੈਂਟਰ, ਲਾਡਵਾ ਦਾ ਦੌਰਾ ਕੀਤਾ