ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਪਤੀ ਮੁਰਮੂ ਨੇ ਰਾਫੇਲ ਦੀ ਇਤਿਹਾਸਕ ਉਡਾਣ ਭਰੀ

ਅਭੁੱਲ ਤਜਰਬਾ, ਭਾਰਤ ਦੀ ਰੱਖਿਆ ਸਮਰਥਾਵਾਂ ’ਤੇ ਮਾਣ: ਰਾਸ਼ਟਰਪਤੀ ਮੁਰਮੂ
(@PresidentOfIndia via PTI Photo)
Advertisement
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਅਤਿ-ਆਧੁਨਿਕ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਕੋਈ ਮਹਿਲਾ ਰਾਸ਼ਟਰਪਤੀ ਇਸ ਬਹੁ-ਚਰਚਿਤ ਫਰਾਂਸੀਸੀ ਜਹਾਜ਼ ਵਿੱਚ ਸਵਾਰ ਹੋਈ ਹੈ।

 

Advertisement

 

ਇਸ ਇਤਿਹਾਸਕ ਮੌਕੇ ’ਤੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ। ਰਾਸ਼ਟਰਪਤੀ ਮੁਰਮੂ ਨੇ ਭਾਰਤੀ ਹਵਾਈ ਸੈਨਾ ਦੀ ਉਸ ਮਾਣਮੱਤੀ ਪਰੰਪਰਾ ਨੂੰ ਅੱਗੇ ਵਧਾਇਆ ਹੈ, ਜਿਸ ਤਹਿਤ ਦੇਸ਼ ਦੇ ਰਾਸ਼ਟਰਪਤੀ ਸਮੇਂ-ਸਮੇਂ ’ਤੇ ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਅਤੇ ਮਨੋਬਲ ਦਾ ਸਿੱਧਾ ਅਨੁਭਵ ਕਰਦੇ ਰਹੇ ਹਨ।

ਰਾਸ਼ਟਰਪਤੀ ਦਰੋਪਦੀ ਮੁਰਮੂ। ਫੋਟੋ: President of India X

ਰਾਫੇਲ ਵਿਚ ਉਡਾਣ ਭਰਨ ਮਗਰੋਂ ਰਾਸ਼ਟਰਪਤੀ ਭਵਨ ਨੇ ਮੁਰਮੂ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਰਾਸ਼ਟਰਪਤੀ ਨੇ ਮਗਰੋਂ ਲਿਖਿਆ, ‘‘ਰਾਫੇਲ ’ਤੇ ਉਡਾਣ ਮੇਰੇ ਲਈ ਇੱਕ ਅਭੁੱਲ ਤਜਰਬਾ ਹੈ। ਸ਼ਕਤੀਸ਼ਾਲੀ ਰਾਫੇਲ ਜਹਾਜ਼ ’ਤੇ ਇਸ ਪਲੇਠੀ ਉਡਾਣ ਨੇ ਮੇਰੇ ਅੰਦਰ ਦੇਸ਼ ਦੀ ਰੱਖਿਆ ਸਮਰੱਥਾਵਾਂ ਨੂੰ ਲੈ ਕੇ ਮਾਣ ਦੀ ਇੱਕ ਨਵੀਂ ਭਾਵਨਾ ਪੈਦਾ ਕੀਤੀ ਹੈ। ਮੈਂ ਭਾਰਤੀ ਹਵਾਈ ਸੈਨਾ ਅਤੇ ਏਅਰ ਫੋਰਸ ਸਟੇਸ਼ਨ, ਅੰਬਾਲਾ ਦੀ ਪੂਰੀ ਟੀਮ ਨੂੰ ਇਸ ਉਡਾਣ ਨੂੰ ਸਫਲਤਾ ਬਣਾਉਣ ਲਈ ਵਧਾਈ ਦਿੰਦੀ ਹਾਂ।’’

ਫੋਟੋ: President of India X

ਇਸ ਤੋਂ ਪਹਿਲਾਂ 8 ਅਪਰੈਨ, 2023 ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਰਬਉੱਚ ਕਮਾਂਡਰ ਮੁਰਮੂ ਤੀਸਰੇ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਅਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ’ਤੇ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ।

ਫੋਟੋ: President of India X

ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਕ੍ਰਮਵਾਰ 8 ਜੂਨ, 2006 ਅਤੇ 25 ਨਵੰਬਰ, 2009 ਨੂੰ ਪੁਣੇ ਨੇੜੇ ਲੋਹੇਗਾਓਂ ਏਅਰ ਫੋਰਸ ਸਟੇਸ਼ਨ 'ਤੇ ਸੁਖੋਈ-30 MKI ਲੜਾਕੂ ਜਹਾਜ਼ਾਂ ਵਿੱਚ ਉਡਾਣ ਭਰੀ ਸੀ।

ਫਰਾਂਸੀਸੀ ਏਰੋਸਪੇਸ ਪ੍ਰਮੁੱਖ ਡਸੌਲਟ ਐਵੀਏਸ਼ਨ ਵੱਲੋਂ ਨਿਰਮਿਤ ਰਾਫੇਲ ਲੜਾਕੂ ਜਹਾਜ਼ਾਂ ਨੂੰ ਰਸਮੀ ਤੌਰ 'ਤੇ ਸਤੰਬਰ 2020 ਵਿੱਚ ਅੰਬਾਲਾ ਏਅਰ ਫੋਰਸ ਸਟੇਸ਼ਨ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

ਰਾਸ਼ਟਰਪਤੀ ਮੁਰਮੂ ਦੀ ਇਹ ਉਡਾਣ ਨਾ ਸਿਰਫ਼ ਰਸਮੀ ਹੈ, ਬਲਕਿ ਭਾਰਤ ਦੀ ਰੱਖਿਆ ਤਿਆਰੀਆਂ, ਤਕਨੀਕੀ ਕੁਸ਼ਲਤਾ ਅਤੇ ਮਹਿਲਾ ਲੀਡਰਸ਼ਿਪ ਦੇ ਪ੍ਰਤੀਕ ਵਜੋਂ ਦੇਖੀ ਜਾ ਰਹੀ ਹੈ।

Advertisement
Show comments