ਹਰਿਆਣਾ ਦੇ ਕਈ ਹਿੱਸਿਆਂ ਵਿੱਚ ਪ੍ਰਦੂਸ਼ਣ ਵਧਿਆ
ਰਿਵਾਡ਼ੀ ਜ਼ਿਲ੍ਹੇ ਵਿਚ ਏ ਕਿੳੂ ਆੲੀ 434 ਦਰਜ ਕੀਤਾ ਗਿਆ
Advertisement
Air quality 'very poor' in many parts of Haryana ਗੁਰੂਗ੍ਰਾਮ ਸਣੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਹਵਾ ਦਾ ਮਿਆਰ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਸ਼ਾਮ ਵੇਲੇ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਗੁਰੂਗ੍ਰਾਮ ਵਿੱਚ 357, ਕਰਨਾਲ ਵਿੱਚ 348, ਕੁਰੂਕਸ਼ੇਤਰ ਵਿੱਚ 344, ਕੈਥਲ ਵਿੱਚ 341, ਯਮੁਨਾਨਗਰ ਵਿੱਚ 320, ਬਹਾਦਰਗੜ੍ਹ ਵਿੱਚ 313, ਬੱਲਭਗੜ੍ਹ ਵਿੱਚ 319 ਤੇ ਜੀਂਦ ਵਿੱਚ 314 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਰਿਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਵਿੱਚ ਏ ਕਿਊ ਆਈ ਗੰਭੀਰ ਸ਼੍ਰੇਣੀ ਵਿੱਚ 434 ਦਰਜ ਕੀਤਾ ਗਿਆ।
Advertisement
ਹਰਿਆਣਾ ਦੇ ਚਰਖੀ ਦਾਦਰੀ ਵਿਚ ਏ ਕਿਊਆਈ 288, ਪਾਣੀਪਤ 288 ਅਤੇ ਸੋਨੀਪਤ 284 ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਏ ਕਿਊ ਆਈ 233 ਰਿਹਾ।
ਪੀਟੀਆਈ
Advertisement
