ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Polling underway for municipal corporation election in Panipat: ਪਾਣੀਪਤ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ, 9 ਮਾਰਚ ਪਾਣੀਪਤ ਵਿੱਚ ਨਗਰ ਨਿਗਮ ਦੇ ਮੇਅਰ ਅਤੇ 26 ਕੌਂਸਲਰਾਂ ਦੀ ਚੋਣ ਲਈ ਅੱਜ ਸਵੇਰ ਵੋਟਿੰਗ ਸ਼ੁਰੂ ਹੋਈ ਜੋ ਹੁਣ ਵੀ ਜਾਰੀ ਹੈ ਜਿਸ ਵਿੱਚ ਚਾਰ ਲੱਖ ਤੋਂ ਵੱਧ ਯੋਗ ਵੋਟਰਾਂ ਵਿੱਚੋਂ ਲਗਪਗ 16 ਫੀਸਦੀ ਨੇ ਦੁਪਹਿਰ 12...
Advertisement

ਚੰਡੀਗੜ੍ਹ, 9 ਮਾਰਚ

ਪਾਣੀਪਤ ਵਿੱਚ ਨਗਰ ਨਿਗਮ ਦੇ ਮੇਅਰ ਅਤੇ 26 ਕੌਂਸਲਰਾਂ ਦੀ ਚੋਣ ਲਈ ਅੱਜ ਸਵੇਰ ਵੋਟਿੰਗ ਸ਼ੁਰੂ ਹੋਈ ਜੋ ਹੁਣ ਵੀ ਜਾਰੀ ਹੈ ਜਿਸ ਵਿੱਚ ਚਾਰ ਲੱਖ ਤੋਂ ਵੱਧ ਯੋਗ ਵੋਟਰਾਂ ਵਿੱਚੋਂ ਲਗਪਗ 16 ਫੀਸਦੀ ਨੇ ਦੁਪਹਿਰ 12 ਵਜੇ ਤੱਕ ਆਪਣੀ ਵੋਟ ਪਾਈ।

Advertisement

ਜਾਣਕਾਰੀ ਅਨੁਸਾਰ 365 ਪੋਲਿੰਗ ਬੂਥਾਂ ’ਤੇ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਵੋਟਰ ਸ਼ਾਮ 6 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।

ਪਾਣੀਪਤ ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਲਈ ਚਾਰ ਉਮੀਦਵਾਰ ਹਨ। ਇਸ ਤੋਂ ਪਹਿਲਾਂ 2 ਮਾਰਚ ਨੂੰ ਸੂਬੇ ਦੀਆਂ ਸੱਤ ਨਗਰ ਨਿਗਮਾਂ ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਅਤੇ ਯਮੁਨਾਨਗਰ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ 12 ਮਾਰਚ ਨੂੰ ਹੋਵੇਗੀ ਅਤੇ ਪਾਣੀਪਤ ਸਮੇਤ ਸਾਰੇ ਨਗਰ ਨਿਗਮਾਂ ਦੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿੱਚ ਵਿਸ਼ਵਾਸ ਜਤਾਇਆ ਸੀ ਕਿ ਭਾਜਪਾ ਨਗਰ ਨਿਗਮ ਚੋਣਾਂ ਜਿੱਤੇਗੀ। ਪੀਟੀਆਈ

Advertisement