ਪੁਲੀਸ ਮੁਲਾਜ਼ਮਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ
ਆਰ. ਏ. ਐੱਫ. 194 ਬਟਾਲੀਅਨ ਦੇ ਜਵਾਨਾਂ ਨੇ ਜ਼ਿਲ੍ਹਾ ਪੁਲੀਸ ਲਾਈਨ ਵਿਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਪ੍ਰਦਰਸ਼ਨੀ ਲਗਾ ਕੇ ਜ਼ਿਲ੍ਹਾ ਪੁਲੀਸ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ।
ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰ. ਏ. ਐੱਫ. ਦੀ ਇਕ ਟੀਮ ਨੇ 10 ਸਤੰਬਰ ਤੋਂ ਅੱਜ 14 ਸਤੰਬਰ ਤਕ ਜ਼ਿਲ੍ਹੇ ਦੇ ਵੱਖ-ਵੱਖ ਪੁਲੀਸ ਸਟੇਸ਼ਨ ਖੇਤਰਾਂ ਦਾ ਦੌਰਾ ਕੀਤਾ ਤੇ ਉਥੋਂ ਦੀ ਸਥਿਤੀ ਤੇ ਖੇਤਰ ਬਾਰੇ ਜਾਣਕਾਰੀ ਇੱਕਠੀ ਕੀਤੀ। ਇਸ ਦੇ ਨਾਲ ਹੀ ਟੀਮ ਨੇ ਪਿਛਲੇ ਸਮੇਂ ਵਿਚ ਹੋਏ ਦੰਗਿਆਂ ਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਇੱਕਠੀ ਕੀਤੀ ਤਾਂ ਜੋ ਭਵਿੱਖ ਵਿਚ ਕਾਨੂੰਨ ਵਿਵਸਥਾ ਦੀ ਡਿਊਟੀ ਵਿਚ ਖਦਸ਼ੇ ਦੀ ਸਥਿਤੀ ਵਿਚ ਉਹ ਆਸਾਨੀ ਨਾਲ ਸਥਿਤੀ ਨੂੰ ਕੰਟਰੋਲ ਕਰ ਸਕਣ। ਇਸ ਕ੍ਰਮ ਵਿਚ ਅੱਜ ਅਭਿਆਸ ਦੇ ਆਖਰੀ ਦਿਨ ਆਰ. ਏ. ਐੱਫ. ਟੀਮ ਨੇ ਜ਼ਿਲ੍ਹਾ ਪੁਲੀਸ ਕਰਮਚਾਰੀਆਂ ਨੂੰ ਘੱਟ ਘਾਤਕ ਹਥਿਆਰਾਂ ਤੇ ਗੋਲਾ ਬਾਰੂਦ ਨਾਲ ਭੀੜ ਨੂੰ ਕੰਟਰੋਲ ਕਰਨ ਬਾਰੇ ਜਾਣਕਾਰੀ ਦਿੱਤੀ। ਆਰ. ਏ. ਅੇੈੱਫ. ਟੀਮ ਨੇ ਆਧੁਨਿਕ ਹਥਿਆਰਾਂ, ਉਪਕਰਣਾਂ ਤੇ ਵਰਤੋਂ ਵਿਚ ਆਧੁਨਿਕ ਤਕਨਾਲੋਜੀ ਨਾਲ ਲੈਸ ਵਾਹਨਾਂ ਬਾਰੇ ਵੀ ਜਾਣਕਾਰੀ ਦਿੱਤੀ। ਆਰ. ਏ. ਐੱਫ. ਦੇ ਡਿਪਟੀ ਕਮਾਡੈਂਟ ਮੀਠਾ ਲਾਲ ਮੀਣਾ ਨੇ ਕਿਹਾ ਕਿ ਪ੍ਰਦਰਸ਼ਨੀ ਦਾ ਉਦੇਸ਼ ਭਵਿੱਖ ਵਿਚ ਹੋਣ ਵਾਲੇ ਦੰਗਿਆਂ ਵਰਗੀਆਂ ਸਥਿਤੀਆਂ ਨਾਲ ਆਸਾਨੀ ਨਾਲ ਨਜਿੱਠਣਾ ਅਤੇ ਆਰ. ਏ. ਐੱਫ. ਤੇ ਪੁਲੀਸ ਵਿਚਕਾਰ ਚੰਗਾ ਤਾਲਮੇਲ ਬਣਾਉਣਾ ਹੈ।