ਪੰਚਕੂਲਾ ’ਚ ਕਵੀ ਦਰਬਾਰ
ਪੰਚਕੂਲਾ ਦੇ ਸੈਕਟਰ 6 ਦੇ ਜਿਮਖਾਨਾ ਕਲੱਬ ਵਿਖੇ ਭੰਡਾਰੀ ਅਦਬੀ ਟਰੱਸਟ ਵੱਲੋਂ ਕਰਵਾਏ ਗਏ ਬਜ਼ਮ-ਏ-ਗ਼ਜ਼ਲ ਵਿੱਚ ਟ੍ਰਾਈਸਿਟੀ ਦੇ ਕਵੀਆਂ ਨੇ ਸ਼ਿਰਕਤ ਕੀਤੀ। ਹਿੰਦੀ, ਉਰਦੂ ਅਤੇ ਪੰਜਾਬੀ ਦੇ ਕਵੀਆਂ ਸਮੇਤ 22 ਪ੍ਰਸਿੱਧ ਕਵੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਭੰਡਾਰੀ ਅਦਬੀ...
Advertisement
ਪੰਚਕੂਲਾ ਦੇ ਸੈਕਟਰ 6 ਦੇ ਜਿਮਖਾਨਾ ਕਲੱਬ ਵਿਖੇ ਭੰਡਾਰੀ ਅਦਬੀ ਟਰੱਸਟ ਵੱਲੋਂ ਕਰਵਾਏ ਗਏ ਬਜ਼ਮ-ਏ-ਗ਼ਜ਼ਲ ਵਿੱਚ ਟ੍ਰਾਈਸਿਟੀ ਦੇ ਕਵੀਆਂ ਨੇ ਸ਼ਿਰਕਤ ਕੀਤੀ। ਹਿੰਦੀ, ਉਰਦੂ ਅਤੇ ਪੰਜਾਬੀ ਦੇ ਕਵੀਆਂ ਸਮੇਤ 22 ਪ੍ਰਸਿੱਧ ਕਵੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਭੰਡਾਰੀ ਅਦਬੀ ਟਰੱਸਟ ਦੇ ਚੇਅਰਮੈਨ ਅਸ਼ੋਕ ਨਾਦਿਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲ ਗਾਇਕ ਸ੍ਰੀਰਾਮ ਅਰਸ਼ ਨੂੰ ਇੱਕ ਕਵਿਤਾ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਸ਼ਾਇਰਾਂ ਨੇ ਆਪਣੀਆਂ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਕਵੀ ਬੀ.ਡੀ. ਕਾਲੀਆ, ਸ਼ਮਸ ਤਬਰੇਜ਼ੀ ਡਾ. ਤਿਲਕ ਸੇਠੀ, ਸਰਦਾਰੀ ਲਾਲ ਧਵਨ, ਅਸ਼ੋਕ ਨਾਦਿਰ, ਰਾਜਨ ਸੁਦਾਮਾ, ਮੁਸਾਵਰ ਫਿਰੋਜ਼ਪੁਰੀ, ਕਿਸ਼ਨ ਕਾਂਤ ਸਾਰਥੀ ਅਤੇ ਮਹੇਸ਼ਵਰ ਸਿੰਘ ਹਾਜ਼ਰ ਸਨ।
Advertisement
Advertisement