ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਵਾਤਾਵਰਨ ਦਿਵਸ ਮੌਕੇ ਕਵਿਤਾ ਮੁਕਾਬਲਾ

ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਗਰਲਜ਼ ਬਟਾਲੀਅਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਜੀਐੱਮਐੱਨ ਕਾਲਜ, ਅੰਬਾਲਾ ਕੈਂਟ ਵਿੱਚ ਅੱਜ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਸ ਸਾਲ ਦੇ ਥੀਮ ‘ਗੋ ਗਰੀਨ ਐਂਡ ਬ੍ਰੀਥ ਕਲੀਨ’ ਨੂੰ ਧਿਆਨ ਵਿੱਚ...
Advertisement
ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਗਰਲਜ਼ ਬਟਾਲੀਅਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਜੀਐੱਮਐੱਨ ਕਾਲਜ, ਅੰਬਾਲਾ ਕੈਂਟ ਵਿੱਚ ਅੱਜ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਸ ਸਾਲ ਦੇ ਥੀਮ ‘ਗੋ ਗਰੀਨ ਐਂਡ ਬ੍ਰੀਥ ਕਲੀਨ’ ਨੂੰ ਧਿਆਨ ਵਿੱਚ ਰੱਖਦੇ ਹੋਏ ਕਵਿਤਾ ਲੇਖਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ 14 ਕੈਡਟਾਂ ਨੇ ਹਿੱਸਾ ਲਿਆ। ਭਾਗੀਦਾਰਾਂ ਦੀ ਘੱਟ ਗਿਣਤੀ ਦਾ ਕਾਰਨ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਚੱਲ ਰਹੀ ਪ੍ਰੀਖਿਆ ਸੀ। ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਰਚਨਾਤਮਿਕ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਇੱਕ ਸਾਈਕਲ ਰੈਲੀ ਕੀਤੀ ਗਈ ਅਤੇ ਕਾਲਜ ਕੈਂਪਸ ਵਿੱਚ ਬੂਟੇ ਲਾਉਣ ਦੀ ਮੁਹਿੰਮ ਵੀ ਚਲਾਈ ਗਈ। ਵਿਦਿਆਰਥੀਆਂ ਨੇ ਹਰਿਆਲੀ ਨੂੰ ਉਤਸ਼ਾਹਿਤ ਕੀਤਾ ਅਤੇ ਜਲਵਾਯੂ ਸੰਤੁਲਨ ਬਣਾਈ ਰੱਖਣ ਦਾ ਪ੍ਰਣ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਰੋਹਿਤ ਦੱਤ ਨੇ ਕੀਤੀ, ਜਦੋਂ ਕਿ ਪੂਰਾ ਪ੍ਰੋਗਰਾਮ ਸੀਟੀਓ ਡਾ. ਤ੍ਰਿਪਤੀ ਸ਼ਰਮਾ ਦੀ ਅਗਵਾਈ ਹੇਠ ਚਲਾਇਆ ਗਿਆ। 

 

Advertisement

Advertisement