ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਟਕ ‘ਗਾਲਿਬ ਇਨ ਨਿਊ ਡੇਹਲੀ’ ਖੇਡਿਆ

ਦਿੱਲੀ ਦੀ ਟੀਮ ਦੀ ਸਰਾਹਨਾ
ਨਾਟਕ ਖੇਡਦੇ ਹੋਏ ਕਲਾਕਾਰ।
Advertisement
ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਨਾਟੀਅਮ ਗਰੁੱਪ ਪੰਜਾਬ ਵੱਲੋਂ ਕਰਵਾਏ ਜਾ ਰਹੇ ਚੌਧਵੇਂ ਨੈਸ਼ਨਲ ਨਾਟਕ ਮੇਲੇ ਵਿੱਚ ਦਿੱਲੀ ਦੀ ਪ੍ਰਸਿੱਧ ਟੀਮ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਗਾਲਿਬ ਇਨ ਨਿਊ ਡੇਹਲੀ’ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਪ੍ਰਸਿੱਧ ਨਿਰਦੇਸ਼ਕ ਡਾ. ਐੱਮ ਸਈਅਦ ਆਲਮ ਅਤੇ ਮਰਿਨਲ ਮਾਥੁਰ ਦੀ ਦਿਸ਼ਾ-ਨਿਰਦੇਸ਼ੀ ਹੇਠ ਤਿਆਰ ਇਸ ਨਾਟਕ ਨੇ ਹਾਸ-ਵਿਆੰਗ ਤੇ ਸਮਾਜਿਕ ਸੰਦੇਸ਼ ਦੇ ਸੁੰਦਰ ਮਿਲਾਪ ਨਾਲ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਬੰਨ੍ਹ ਕੇ ਰੱਖਿਆ। ਇਸ ਮੌਕੇ ਭਾਜਪਾ ਬਠਿੰਡਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਹਾਜਰ ਰਹੇ। ਉਨ੍ਹਾਂ ਨਾਲ ਏਡੀਸੀ ਨਰਿੰਦਰ ਧਾਲੀਵਾਲ ਅਤੇ ਆਰ.ਟੀ.ਏ. ਗਗਨਦੀਪ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਨਾਟਕ ਦੌਰਾਨ ਕਲਾਕਾਰਾਂ ਨੇ ਸਮਾਜਿਕ, ਰਾਜਨੀਤਿਕ ਤੇ ਪ੍ਰਸ਼ਾਸਕੀ ਵਿਵਸਥਾਵਾਂ ’ਤੇ ਟਿੱਪਣੀਆਂ ਕਰਦਿਆਂ ਦਰਸ਼ਕਾਂ ਨੂੰ ਹਸਾਇਆ ਵੀ ਤੇ ਸੋਚਣ ਲਈ ਮਜਬੂਰ ਵੀ ਕੀਤਾ। ਗਾਲਿਬ ਦੇ ਆਧੁਨਿਕ ਰੂਪ ਰਾਹੀਂ ਅਦਾਕਾਰਾਂ ਨੇ ਸਮਕਾਲੀ ਸਮੱਸਿਆਵਾਂ ਨੂੰ ਹਾਸਿਆਂ ਦੇ ਰੰਗ ਵਿੱਚ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਨਾਟਿਅਮ ਗਰੁੱਪ ਦੇ ਮੁਖੀ ਅਤੇ ਭਾਸ਼ਾ ਅਫਸਰ ਕੀਰਤੀ ਕਿਰਪਾਲ ਨੇ ਦਿੱਲੀ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਦਰਸ਼ਨ ਬਠਿੰਡਾ ਵਿੱਚ ਨਾਟਕ ਕਲਾ ਨੂੰ ਨਵਾਂ ਰੂਪ ਦੇ ਰਹੇ ਹਨ। ਨਾਟਕ ਦੇ ਅੰਤ ’ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਕਲਾਕਾਰਾਂ ਦਾ ਸਨਮਾਨ ਕੀਤਾ।

 

Advertisement

Advertisement
Show comments