ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਮਾਰਸੀ ਬੁਲੰਦ ਦੇ ਲੋਕਾਂ ਨੇ ਚੇਅਰਮੈਨ ਨੂੰ ਸਮੱਸਿਆਵਾਂ ਦੱਸੀਆਂ

ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 14 ਜਲਾਈ ਪਿੰਡ ਭਮਾਰਸੀ ਬੁਲੰਦ ਦੇ ਲੋਕਾਂ ਨੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਪਿੰਡ ਬੁਲਾ ਕੇ ਦਾਣਾ ਮੰਡੀ ਨੇੜੇ ਬਣ ਰਹੇ ਕਮਿਊਨਿਟੀ ਹਾਲ ਬਾਰੇ ਦੱਸਿਆ ਕਿ ਇਸ ਦਾ ਕਾਰਜ 2019...
Advertisement

ਡਾ. ਹਿਮਾਂਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 14 ਜਲਾਈ

Advertisement

ਪਿੰਡ ਭਮਾਰਸੀ ਬੁਲੰਦ ਦੇ ਲੋਕਾਂ ਨੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਪਿੰਡ ਬੁਲਾ ਕੇ ਦਾਣਾ ਮੰਡੀ ਨੇੜੇ ਬਣ ਰਹੇ ਕਮਿਊਨਿਟੀ ਹਾਲ ਬਾਰੇ ਦੱਸਿਆ ਕਿ ਇਸ ਦਾ ਕਾਰਜ 2019 ਵਿੱਚ ਸ਼ੁਰੂ ਹੋਇਆ ਸੀ ਪਰ ਮੁਕੰਮਲ ਨਹੀਂ ਹੋਇਆ। ਸ੍ਰੀ ਢਿੱਲੋਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਿਰਫ਼ ਇੱਟਾਂ ਦਾ ਢਾਂਚਾ ਖੜ੍ਹਾ ਕੀਤਾ ਗਿਆ ਹੈ ਜਿਸ ’ਤੇ 35 ਲੱਖ ਰੁਪਏ ਦੇ ਕਰੀਬ ਖਰਚ ਦੱਸਿਆ ਜਾਂਦਾ ਹੈ, ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ।

ਉਨ੍ਹਾਂ ਪਿੰਡਾਂ ਵਾਸੀਆਂ ਨੂੰ ਆਰਟੀਆਈ ਰਾਹੀਂ ਜਾਣਕਾਰੀ ਲੈ ਕੇ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਬਲਦੇਵ ਸਿੰਘ, ਗੁਰਸੇਵਕ ਸਿੰਘ, ਆਪ ਆਗੂ ਗੁਪਾਲ ਸਿੰਘ, ਹਰਜੀਤ ਸਿੰਘ ਨੰਬਰਦਾਰ, ਭੀਮ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਫੌਜੀ, ਵਰਿੰਦਰ ਸਿੰਘ ਬੰਟੀ, ਕਮਲ ਸਿੰਘ, ਰਣ ਸਿੰਘ, ਰਵੀ ਸਿੰਘ, ਗਿੰਦਾ ਸਿੰਘ, ਸਵਰਨ ਸਿੰਘ, ਬਲਵੀਰ ਸਿੰਘ, ਗੁਰਮੁਖ ਸਿੰਘ, ਸਾਹਿਲ, ਬਲਕਾਰ ਸਿੰਘ, ਲਖਵਿੰਦਰ ਸਿੰਘ, ਰੋਡਾ ਸਿੰਘ,ਤਾਰੀ ਫੌਜੀ ਅਤੇ ਅੱਛਬਲੀ ਸਿੰਘ ਹਾਜ਼ਰ ਸਨ। ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਅਤੇ ਨਿਰਮਲ ਸਿੰਘ ਸੀੜਾ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਕਾਰਵਾਈ ਦਾ ਭਰੋਸਾ ਦਿੱਤਾ।

 

Advertisement