ਆਰੀਆ ਸਕੂਲ ਵੱਲੋਂ ਸ਼ਾਂਤੀ ਰੈਲੀ
ਇੱਥੋਂ ਦੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਵਿੱਚ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਪੰਚਕੂਲਾ ਦੀ ਮਹੀਨਾਵਾਰੀ ਕਾਰਜ ਯੋਜਨਾ ਦੇ ਅਨੁਸਾਰ ਗਾਂਧੀ ਜੈਅੰਤੀ ਦੇ ਮੌਕੇ ਸ਼ਾਂਤੀ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਸਕੂਲ ਦੇ 30 ਵਿਦਿਆਰਥੀਆਂ ਸੱਤ ਅਧਿਆਪਕਾਂ, ਸਕੂਲ ਪ੍ਰਸ਼ਾਸ਼ਕ, ਡਰਾਈਵਰਾਂ ਅਤੇ ਸਰੀਰਕ ਕੋਚਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਦੇ ਨੇੜੇ, ਬੱਸ ਸਟੈਂਂਡ ਤੋਂ ਹੁੰਦੇ ਹੋਏ ਸ਼ਾਂਤੀ ਅਤੇ ਅੰਹਿਸਾ ਦਾ ਸੰਦੇਸ਼ ਦਿੰਦੀ ਹੋਈ ਅੱਗੇ ਵਧੀ। ਇਸ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੇ ਕਈ ਪ੍ਰੇਰਨਾਦਾਇਕ ਨਾਅਰੇ ਲਗਾਏ, ਜਿਵੇਂ ਸਾਦਾ ਜੀਵਨ, ਉੱਚ ਵਿਚਾਰ ਸ਼ਾਂਤੀ ਹੀ ਸਭ ਤੋਂ ਵੱਡਾ ਆਧਾਰ। ਵਿਦਿਆਰਥੀਆਂ ਨੇ ਰੈਲੀ ਰਾਹੀਂ ਸੱਚ ਦਾ ਸੰਦੇਸ਼ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਯਤਨ ਕੀਤਾ। ਸਮਾਜ ਵਿੱਚ ਪ੍ਰੇਮ, ਭਾਈਚਾਰਾ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਿਰਫ਼ ਇੱਕ ਸੁੰਤਤਰਤਾ ਸੈਨਾਨੀ ਹੀ ਨਹੀਂ ਸਨ ਬਲਕਿ ਸੱਚ, ਅਹਿੰਸਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਤੀਕ ਸਨ। ਸਕੂਲ ਦੇ ਮੈਦਾਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਫ਼ਾਈ ਰੱਖਣ ਦੀ ਵੀ ਸਹੁੰ ਚੁੱਕੀ ਗਈ। ਇਸ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ। ਇਸ ਦੌਰਾਲ ਸਕੂਲ ਦੇ ਕਈ ਸਟਾਫ਼ ਮੈਂਬਰ ਸਣੇ ਵਿਦਿਆਰਥੀਆਂ ਮੌਜੂਦ ਰਹੇ।