ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀਂਦ ਮੰਡੀ ’ਚ ਝੋਨੇ ਦੀ ਚੁਕਾਈ ਠੱਪ

ਫ਼ਸਲ ਦੇ ਢੇਰ ਲੱਗੇ; ਖ਼ਰੀਦ ਮਗਰੋਂ ਵੀ ਕਿਸਾਨਾਂ ਨੂੰ ਨਹੀਂ ਹੋ ਰਿਹਾ ਭੁਗਤਾਨ
ਚੁਕਾਈ ਨਾ ਹੋਣ ਕਾਰਨ ਫ਼ਸਲਾਂ ਨਾਲ ਭਰੀਆਂ ਬੋਰੀਆਂ ਦੇ ਲੱਗੇ ਢੇਰ।
Advertisement

ਇੱਥੇ ਨਵੀਂ ਅਨਾਜ ਮੰਡੀ ਵਿੱਚ ਪੀ ਆਰ ਝੋਨੇ ਦੀ ਐੱਮ ਐੱਸ ਪੀ ਉੱਤੇ ਖਰੀਦ ਹੋਣ ਮਗਰੋਂ ਹੁਣ ਇਸ ਦੀ ਚੁਕਾਈ ਦਾ ਮਾਮਲਾ ਲਟਕਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਭੁਗਤਾਨ ਵੀ ਨਹੀਂ ਹੋ ਰਿਹਾ, ਕਿਉਂਕਿ ਜਦੋਂ ਤੱਕ ਮੰਡੀ ਤੋਂ ਖਰੀਦੀ ਗਈ ਫਸਲ ਦੀ ਚੁਕਾਈ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸਾਨਾਂ ਨੂੰ ਇਸ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ।

ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਫਸਲਾਂ ਦੀ ਖਰੀਦ ਐੱਮ ਐੱਸ ਪੀ ’ਤੇ ਕਰਨ ਮਗਰੋਂ ਇਸ ਦੀ 48 ਘੰਟਿਆਂ ਵਿੱਚ ਚੁਕਾਈ ਲਈ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਫਸਲਾਂ ਦੀ ਚੁਕਾਈ ਨਾਂ ਹੋਣ ਕਾਰਨ ਸਰਕਾਰ ਵੱਲੋਂ ਏਜੰਸੀਆਂ ਨੂੰ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇੱਥੋਂ ਦੀ ਅਨਾਜ ਮੰਡੀ ਵਿੱਚ ਹੁਣ ਤੱਕ ਦਸ ਹਜ਼ਾਰ ਕੁਇੰਟਲ ਤੋਂ ਵੱਧ ਝੋਨੇ ਦੀ ਐੱਮ ਐੱਸ ਪੀ ਉੱਤੇ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ ਨੌਂ ਹਜ਼ਾਰ ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ, ਬਾਕੀ ਦੇ ਝੋਨਾ ਅਤੇ ਨਰਮਾ ਕਪਾਹ ਦੀ ਚੁਕਾਈ ਹੋਣਾ ਬਾਕੀ ਹੈ। ਸੁਸਾਇਟੀ ਦੇ ਪ੍ਰਬੰਧਕ ਰਤਨਦੀਪ ਨੇ ਕਿਹਾ ਹੈ ਕਿ ਝੋਨੇ ਦੀ ਫਸਲ ਦੀ ਚੁਕਾਈ ਜਾਰੀ ਹੈ ਪਰ ਆੜ੍ਹਤੀ ਦੀ ਫਸਲ ਵਿੱਚ ਸਾਫ-ਸਫਾਈ ਦੀ ਕਮੀ ਪਾਈ ਗਈ ਹੈ, ਉਸ ਦੀ ਚੁਕਾਈ ਵਿੱਚ ਦੇਰੀ ਹੋ ਰਹੀ ਹੈ। ਇਸ ਪ੍ਰਕਾਰ ਕਿਸਾਨਾਂ ਦੀ ਲਗਪਗ 50 ਲੱਖ ਰੁਪਏ ਦੀ ਫ਼ਸਲ ਲਟਕੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੀ ਫਸਲ ਦੀ ਚੁਕਾਈ ਕਰਵਾ ਲਈ ਜਾਵੇਗਾ।

Advertisement

Advertisement
Show comments