ਕੁੜੀਆਂ ਦੇ ਕਾਲਜ ’ਚ ਓਰੀਐਂਟੇਸ਼ਨ ਪ੍ਰੋਗਰਾਮ
ਅੱਜ ਆਰੀਆ ਕੰਨਿਆ ਕਾਲਜ ਵਿਚ ਕਰੀਅਰ ਗਾਈਡੈਂਸ ਅਤੇ ਪਲੈਸਮੈਂਟ ਸੈਲ ਵੱਲੋਂ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਅੱਜ ਸਫ਼ਲਤਾਪੂਰਵਕ ਸਿਰ੍ਹੇ ਚੜ੍ਹ ਗਿਆ ਹੈ। ਪ੍ਰੋਗਰਾਮ ਦਾ ਸੰਚਾਲਨ ਡਾ. ਹੇਮਾ ਸੁਖੀਜਾ ਨੇ ਕੀਤਾ। ਕਾਲਜ ਦੀ ਸਾਬਕਾ ਵਿਦਿਆਰਥਣ ਸ਼ਿਵਾਨੀ ਵੱਲੋਂ ਇੱਕ ਸੰਗੀਤਕ ਪੇਸ਼ਕਾਰੀ ਦਿੱਤੀ ਗਈ। ਡਾ. ਪ੍ਰਿਯੰਕਾ ਸਿੰਘ ਨੇ ਸ਼ਕਤੀ ਮੰਚ ਮਹਿਲਾ ਵਿਕਾਸ ਸੈੱਲ ਦੇ ਉਦੇਸ਼ਾਂ ਨੂੰ ਸਪੱਸ਼ਟ ਕੀਤਾ। ਡਾ. ਭਾਰਤੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਸਾਖਰਤਾ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਡਾ. ਸਵਰਿਤੀ ਸ਼ਰਮਾ ਨੇ ਅਧਿਆਤਮਿਕ ਮੀਟਿੰਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਸਟੇਜ ਦਾ ਸੰਚਾਲਨ ਬਾਖੂਬੀ ਨਾਲ ਕੀਤਾ। ਡਾ. ਕਵਿਤਾ ਮਹਿਤਾ ਨੇ ਕਾਨੂੰਨੀ ਸਾਖਰਤਾ ਅਤੇ ਨੀਲਜਾ ਮੈਗਜ਼ੀਨ ਰਾਹੀਂ ਵਿਦਿਆਰਥਣਾਂ ਨੂੰ ਸਮਾਜਿਕ ਅਤੇ ਕਾਨੂੰਨੀ ਜਾਗਰੂਕਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਸਹਾਇਕ ਪ੍ਰੋਫੈਸਰ ਸੰਤੋਸ਼ ਅਤੇ ਸਹਾਇਕ ਪ੍ਰੋਫੈਸਰ ਸਿਮਰਨ ਨੇ ਵਿਦਿਆਰਕਣਾਂ ਨੂੰ ਪੇਟਿੰਗ ਗਤੀਵਿਧੀਆਂ ਦੇ ਮੌਕਿਆਂ ਤੋਂ ਜਾਣੂ ਕਰਵਾਇਆ। ਆਖਰ ਵਿੱਚ ਡਾ. ਹੇਮਾ ਸੁਖੀਜਾ ਨੇ ਸਾਰੇ ਵਿਭਾਗੀ ਕੋਆਰਡੀਨੇਟਰਾਂ, ਵਿਦਿਆਰਥਣਾਂ ਅਤੇ ਸਾਰੇ ਅਕਾਦਮਿਕ ਅਤੇ ਗੈਰ ਅਕਾਦਮਿਕ ਮੈਂਬਰਾ ਦਾ ਧੰਨਵਾਦ ਕੀਤਾ। ਸਾਰਿਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।