ਐੱਸ ਐੱਮ ਓ ਦੀ ਸਿੱਧੀ ਭਰਤੀ ਦਾ ਵਿਰੋਧ
ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਵਿੱਚ ਅੱਜ ਐੱਸ ਐੱਮ ਓ ਦੀ ਸਿੱਧੀ ਭਰਤੀ ਖ਼ਿਲਾਫ਼ ਡਾਕਟਰਾਂ ਨੇ ਦੋ ਘੰਟੇ ਦੀ ਹੜਤਾਲ ਕੀਤੀ। ਇਹ ਹੜਤਾਲ ਸਵੇਰੇ 9 ਵਜੇ ਤੋਂ 11 ਵਜੇ ਤੱਕ ਚੱਲੀ। ਹੜਤਾਲ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਤਿਮਾਰਦਾਰ ਖੱਜਲ-ਖੁਆਰ ਹੋਏ।...
Advertisement
ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਵਿੱਚ ਅੱਜ ਐੱਸ ਐੱਮ ਓ ਦੀ ਸਿੱਧੀ ਭਰਤੀ ਖ਼ਿਲਾਫ਼ ਡਾਕਟਰਾਂ ਨੇ ਦੋ ਘੰਟੇ ਦੀ ਹੜਤਾਲ ਕੀਤੀ। ਇਹ ਹੜਤਾਲ ਸਵੇਰੇ 9 ਵਜੇ ਤੋਂ 11 ਵਜੇ ਤੱਕ ਚੱਲੀ। ਹੜਤਾਲ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਤਿਮਾਰਦਾਰ ਖੱਜਲ-ਖੁਆਰ ਹੋਏ। ਹਾਲਾਂਕਿ ਇਸ ਦੌਰਾਨ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਡਾਕਟਰਾਂ ਦੇ ਧਰਨੇ ਕਾਰਨ ਪੁਲੀਸ ਵੀ ਤੈਨਾਤ ਰਹੀ। ਡਾਕਟਰਾਂ ਨੇ ਹਸਪਤਾਲ ਕੰਪਲੈਕਸ ਵਿੱਚ ਦੋ ਘੰਟੇ ਧਰਨਾ ਦਿੱਤਾ। ਡਾਕਟਰਾਂ ਦੀ ਮੰਗ ਸੀ ਕਿ ਐੱਸ ਐੱਮ ਓ ਦਾ ਅਹੁਦਾ ਤਰੱਕੀ ਕਰਕੇ ਪ੍ਰਮੋਸ਼ਨ ਨਾਲ ਭਰੀ ਜਾਵੇ। ਹਰਿਆਣਾ ਸਿਵਲ ਸਰਵਿਸਿਜ਼ ਮੈਡੀਕਲ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਨੇ ਕਿਹਾ ਕਿ 30 ਨਵੰਬਰ ਨੂੰ ਹੋਣ ਵਾਲੀ ਸਟੇਟ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਇਹ ਮਾਮਲਾ ਪਹਿਲ ਦੇ ਆਧਾਰ ’ਤੇ ਰੱਖਿਆ ਜਾਵੇਗਾ।
Advertisement
Advertisement
