ਅਫੀਮ ਮੰਗਵਾਉਣ ਵਾਲਾ ਗ੍ਰਿਫ਼ਤਾਰ
ਪੁਲੀਸ ਦੀ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ 1 ਕਿਲੋ 300 ਗ੍ਰਾਮ ਅਫੀਮ ਮੰਗਵਾਉਣ ਦੇ ਦੋਸ਼ ਹੇਠ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 25 ਜੂਨ ਨੂੰ ਏ ਐੱਨ ਸੀ ਦੇ ਸਹਾਇਕ ਏ ਐੱਸ ਆਈ ਸੁਨੀਲ...
Advertisement
ਪੁਲੀਸ ਦੀ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ 1 ਕਿਲੋ 300 ਗ੍ਰਾਮ ਅਫੀਮ ਮੰਗਵਾਉਣ ਦੇ ਦੋਸ਼ ਹੇਠ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 25 ਜੂਨ ਨੂੰ ਏ ਐੱਨ ਸੀ ਦੇ ਸਹਾਇਕ ਏ ਐੱਸ ਆਈ ਸੁਨੀਲ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਪਿਪਲੀ ਬੱਸ ਅੱਡੇ ਤੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਅਲੀ ਮੁਹੰਮਦ (ਵਾਸੀ ਬਰੇਲੀ, ਯੂ.ਪੀ.) ਨੂੰ ਕਾਬੂ ਕੀਤਾ ਸੀ। ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਤਲਾਸ਼ੀ ਲੈਣ ’ਤੇ ਉਸ ਕੋਲੋਂ 1 ਕਿਲੋ 300 ਗ੍ਰਾਮ ਅਫੀਮ ਬਰਾਮਦ ਹੋਈ ਸੀ। ਅਲੀ ਮੁਹੰਮਦ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਅਗਲੀ ਤਫ਼ਤੀਸ਼ ਕਰਦੇ ਹੋਏ ਪੁਲੀਸ ਨੇ ਹੁਣ ਇਸ ਨਸ਼ੀਲੇ ਪਦਾਰਥ ਨੂੰ ਮੰਗਵਾਉਣ ਵਾਲੇ ਮੁੱਖ ਮੁਲਜ਼ਮ ਰਾਜਬੀਰ ਸਿੰਘ (ਵਾਸੀ ਗੁਰਦੇਵ ਕਾਲੋਨੀ, ਸ਼ਾਹਬਾਦ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement