ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਰਨੀ ’ਚ ਆਨਲਾਈਨ ਰਜਿਸਟਰੀਆਂ ਸ਼ੁਰੂ

ਮੋਰਨੀ ਇਲਾਕੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰਿਆਣਾ ਸਰਕਾਰ ਨੇ ਰਾਜ ਭਰ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕੀਤੀ ਹੈ ਪਰ ਤਕਨੀਕੀ ਪੇਚੀਦਗੀਆਂ ਕਾਰਨ ਮੋਰਨੀ ਸਬ-ਤਹਿਸੀਲ ਵਿੱਚ ਇੱਕ ਵੀ ਰਜਿਸਟ੍ਰੇਸ਼ਨ ਰਜਿਸਟਰ ਨਹੀਂ ਹੋ ਸਕੀ। ਪੂਰੀ ਪ੍ਰਕਿਰਿਆ ਲਗਭਗ 20...
Advertisement

ਮੋਰਨੀ ਇਲਾਕੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰਿਆਣਾ ਸਰਕਾਰ ਨੇ ਰਾਜ ਭਰ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕੀਤੀ ਹੈ ਪਰ ਤਕਨੀਕੀ ਪੇਚੀਦਗੀਆਂ ਕਾਰਨ ਮੋਰਨੀ ਸਬ-ਤਹਿਸੀਲ ਵਿੱਚ ਇੱਕ ਵੀ ਰਜਿਸਟ੍ਰੇਸ਼ਨ ਰਜਿਸਟਰ ਨਹੀਂ ਹੋ ਸਕੀ। ਪੂਰੀ ਪ੍ਰਕਿਰਿਆ ਲਗਭਗ 20 ਦਿਨਾਂ ਲਈ ਠੱਪ ਰਹੀ, ਜਿਸ ਮਾਰਨ ਸਥਾਨਕ ਲੋਕਾਂ ਅਤੇ ਜਾਇਦਾਦ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਰਿਪੋਰਟਾਂ ਮੁਤਾਬਕ ਰਜਿਸਟਰੀ ਐਂਟਰੀ ਪ੍ਰਕਿਰਿਆ ਗੁੰਝਲਦਾਰ ਸੀ, ਜਿਸ ਲਈ ਡੀਡ ਰਾਈਟਰ ਨੂੰ ਸਮਝਣ ਲਈ ਸਮਾਂ ਲੱਗਦਾ ਸੀ ਅਤੇ ਤਕਨੀਕੀ ਸਮੱਸਿਆਵਾਂ ਕਾਰਨ ਸਿਸਟਮ ਵਾਰ-ਵਾਰ ਕਰੈਸ਼ ਹੁੰਦਾ ਰਹਿੰਦਾ ਸੀ। ਹੁਣ ਸਿਸਟਮ ਬਹਾਲ ਹੋਣ ਤੋਂ ਬਾਅਦ ਸਬ-ਤਹਿਸੀਲ ਦਫ਼ਤਰ ਵਿੱਚ ਲਗਭਗ ਛੇ ਤੋਂ ਸੱਤ ਰਜਿਸਟਰੀਆਂ ਕੀਤੀਆਂ ਗਈਆਂ।

Advertisement
Advertisement
Show comments