ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੀਤੇ ਕਰਮਾਂ ਦੇ ਨਤੀਜੇ ਭੁਗਤਣੇ ਪੈਣਗੇ: ਰੇਖਾ ਗੁਪਤਾ

ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੂੰ ‘ਭਗੌੜਾ’ ਕਰਾਰ ਦਿੱਤਾ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਜੂਨ

Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਜਾਰੀ ਕੀਤੇ ਗਏ ਸੰਮਨ ਤੋਂ ਬਾਅਦ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਅਰਵਿੰਦ ਕੇਜਰੀਵਾਲ ਨੂੰ ਵੀ ਪੰਜਾਬ ਤੋਂ ਇੱਥੇ ਆਉਣਾ ਪਵੇਗਾ। ਉਨ੍ਹਾਂ ਕਿਹਾ, ‘‘ਦਿੱਲੀ ਨੂੰ ਅਜਿਹੇ ਭਗੌੜੇ ਆਗੂਆਂ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਆਪਣੇ ਕੀਤੇ ਕਰਮਾਂ ਦੀ ਕੀਮਤ ਚੁਕਾਉਣੀ ਪਵੇਗੀ।’’

ਗੁਪਤਾ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕ ਦਿੱਲੀ ਵਿੱਚ ਝੁੱਗੀਆਂ ਨੂੰ ਢਾਹੁਣ ਬਾਰੇ ਗ਼ਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਰੇਲਵੇ ਲਾਈਨ ਨੇੜੇ ਘਰ ਬਣਾਉਂਦੇ ਹੋ ਤਾਂ ਮੁੱਖ ਮੰਤਰੀ ਤੁਹਾਨੂੰ ਨਹੀਂ ਬਚਾਅ ਸਕੇਗੀ। ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸੁਰੱਖਿਆ ਬਾਰੇ ਸੋਚੋ। ਜੇਕਰ ਕੋਈ ਰੇਲ ਹਾਦਸਾ ਵਾਪਰਦਾ ਹੈ ਅਤੇ ਪੱਟੜੀ ’ਤੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ?’’ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਘਰਾਂ ਨੂੰ ਢਾਹੁਣਾ ਨਹੀਂ ਹੈ। ਉਨ੍ਹਾਂ ਕਿਹਾ, ‘‘ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਘਰ ਦਿੰਦੇ ਰਹੀਏ ਅਤੇ ਲੋਕ ਝੁੱਗੀਆਂ ਨਾ ਛੱਡਣ।’’ ਮੁੱਖ ਮੰਤਰੀ ਗੁਪਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰ ਦੇ ਯੋਜਨਾਬੱਧ ਪੁਨਰ ਵਿਕਾਸ ’ਤੇ ਕੰਮ ਕਰ ਰਹੀ ਹੈ ਅਤੇ ਝੁੱਗੀ-ਝੌਂਪੜੀ ਵਾਲਿਆਂ ਨੂੰ ਸੁਚਾਰੂ ਢੰਗ ਨਾਲ ਤਬਦੀਲ ਕਰਨ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਿੱਲੀ ਵਿੱਚ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਲਈ ਮੁੰਬਈ ਦੇ ਧਾਰਾਵੀ ਮਾਡਲ ਦਾ ਅਧਿਐਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਲੋਕ (ਆਪ) ਸਿਰਫ਼ ਲਾਹਾ ਲੈਣਾ ਚਾਹੁੰਦੇ ਸਨ ਅਤੇ ਕਦੇ ਵੀ ਸ਼ਹਿਰ ਚਲਾਉਣ ਬਾਰੇ ਨਹੀਂ ਸੋਚਿਆ, ਜੇਕਰ ਅਸੀਂ ਘਰ ਦੇਵਾਂਗੇ, ਅਤੇ ਫਿਰ ਵੀ ਲੋਕ ਝੁੱਗੀਆਂ-ਝੌਂਪੜੀਆਂ ਖਾਲੀ ਨਹੀਂ ਕਰਦੇ ਤਾਂ ਇਹ ਕਿਵੇਂ ਚੱਲੇਗਾ?’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੌਮੀ ਰਾਜਧਾਨੀ ਵਿੱਚ 675 ਝੁੱਗੀਆਂ ਦੇ ਪੁਨਰ ਵਿਕਾਸ ਲਈ ਮੁੰਬਈ ਦੇ ਧਾਰਾਵੀ ਮਾਡਲ ਦਾ ਅਧਿਐਨ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਮੁੰਬਈ ਵਿਚਕਾਰ ਸਥਿਤ ਇੱਕ ਵਿਸ਼ਾਲ ਬਸਤੀ ਧਾਰਾਵੀ ਨੂੰ ਅਡਾਨੀ ਗਰੁੱਪ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਂਝੇ ਉੱਦਮ ਰਾਹੀਂ ਮੁੜ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦਾ ਪੁਨਰ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇਗਾ। ਪਿਛਲੀ ਸਰਕਾਰ ਵੱਲੋਂ ਬਣਾਏ ਗਏ 50,000 ਫਲੈਟ ਖਾਲੀ ਰਹੇ ਭਾਵੇਂ ਝੁੱਗੀਆਂ-ਝੌਂਪੜੀਆਂ ਵਾਲਿਆਂ ਨੇ ਸਾਲਾਂ ਤੋਂ ਸਰਕਾਰ ਕੋਲ ਪੈਸੇ ਜਮ੍ਹਾਂ ਕਰਵਾਏ ਸਨ... ਸਾਡਾ ਇਰਾਦਾ ਕਿਸੇ ਦੇ ਘਰ ਢਾਹੁਣ ਦਾ ਨਹੀਂ, ਸਗੋਂ ਉਨ੍ਹਾਂ ਨੂੰ ਕ੍ਰਮਬੱਧ ਢੰਗ ਨਾਲ ਵਸਾਉਣ ਦਾ ਹੈ।’’ ਦਿੱਲੀ ਦੇ ਮੁੱਖ ਮੰਤਰੀ ਨੇ ਪੀਤਮਪੁਰਾ ਵਿੱਚ ਕਸਤੁਰਬਾ ਪੌਲੀਟੈਕਨਿਕ ਦੇ ਉਸਾਰੀ ਕਾਰਜ ਦਾ ਵੀ ਉਦਘਾਟਨ ਕੀਤਾ।

Advertisement