ਪੰਚਕੂਲਾ ’ਚ ਦਸਤ ਦੇ ਮਰੀਜ਼ਾਂ ਦੀ ਗਿਣਤੀ ਵਧੀ
ਬਰਸਾਤ ਦੇ ਮੌਸਮ ਵਿੱਚ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਸਤ ਦੇ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇੱਕ ਹਫ਼ਤੇ ਤੋਂ ਸਿਵਲ ਹਸਪਤਾਲ ਵਿੱਚ ਹਰ ਰੋਜ਼ ਦਸਤ ਦੇ ਦਸ-ਪੰਦਰਾਂ ਮਾਮਲੇ ਆ ਰਹੇ ਹਨ। ਇਸ ਦੇ ਨਾਲ ਹੀ ਉਲਟੀਆਂ...
Advertisement
ਬਰਸਾਤ ਦੇ ਮੌਸਮ ਵਿੱਚ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਸਤ ਦੇ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇੱਕ ਹਫ਼ਤੇ ਤੋਂ ਸਿਵਲ ਹਸਪਤਾਲ ਵਿੱਚ ਹਰ ਰੋਜ਼ ਦਸਤ ਦੇ ਦਸ-ਪੰਦਰਾਂ ਮਾਮਲੇ ਆ ਰਹੇ ਹਨ। ਇਸ ਦੇ ਨਾਲ ਹੀ ਉਲਟੀਆਂ ਅਤੇ ਪੇਟ ਦਰਦ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਓਪੀਡੀ ਵਿੱਚ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ। ਪੰਚਕੂਲਾ ਦੇ ਸੈਕਟਰ-19, ਇੰਦਰਾ ਕਲੋਨੀ, ਬੁੱਢਣਪੁਰ ਤੋਂ ਮਰੀਜ਼ ਇੱਥੇ ਆ ਰਹੇ ਹਨ, ਜਿਸ ਵਿੱਚ ਚੰਡੀਗੜ੍ਹ ਦੇ ਮੌਲੀ ਜੱਗਰਾਂ ਅਤੇ ਪੰਜਾਬ ਸਰਹੱਦ ਦੇ ਨੇੜੇ ਬਲਟਾਣਾ, ਜ਼ੀਰਕਪੁਰ ਸ਼ਾਮਲ ਹਨ। ਇਹ ਮਰੀਜ਼ ਐਮਰਜੈਂਸੀ ਅਤੇ ਐੱਮਡੀ ਮੈਡੀਸਨ ਦੀ ਓਪੀਡੀ ਵਿੱਚ ਆ ਰਹੇ ਹਨ। ਮਰੀਜ਼ਾਂ ਨੂੰ ਦਵਾਈਆਂ ਦੇਣ ਦੇ ਨਾਲ-ਨਾਲ ਡਾਕਟਰ ਉਨ੍ਹਾਂ ਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਵਾਰਡ ਪੂਰੀ ਤਰ੍ਹਾਂ ਭਰੇ ਹੋਏ ਹਨ।
Advertisement
Advertisement