ਹੁਣ ਫੋਨ ’ਤੇ ਹੋਵੇਗਾ ਸਮੱਸਿਆਵਾਂ ਦਾ ਹੱਲ
ਨਗਰ ਨਿਗਮ ਖੇਤਰ ਦੇ ਵਸਨੀਕ ਹੁਣ ਇਕ ਫ਼ੋਨ ਕਾਲ ’ਤੇ ਸਫ਼ਾਈ ਅਤੇ ਸਟਰੀਟ ਲਾਈਟਿੰਗ ਵਰਗੀਆਂ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਸਕਦੇ ਹਨ। ਇਹ ਸਹੂਲਤ ਨਾਰਾਇਣਗੜ੍ਹ ਦੇ ਐੱਸ.ਡੀ.ਐੱਮ. ਸ਼ਿਵਜੀਤ ਭਾਰਤੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ।
ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਫਾਈ ਅਤੇ ਸਟਰੀਟ ਲਾਈਟਾਂ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਲਈ ਨਗਰ ਨਿਗਮ ਦਫ਼ਤਰ ਜਾਣਾ ਪੈਂਦਾ ਸੀ। ਦੁਕਾਨਦਾਰਾਂ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਅਜਿਹਾ ਕਰਨਾ ਮੁਸ਼ਕਲ ਲਗਦਾ ਸੀ, ਕਿਉਂਕੀ ਇਸ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਅਸਰ ਪੈਂਦਾ ਸੀ। ਇਸ ਦਾ ਨੋਟਿਸ ਲੈਂਦੇ ਹੋਏ, ਐੱਸ.ਡੀ.ਐੱਮ. ਸ਼ਿਵਜੀਤ ਭਾਰਤੀ ਨੇ ਨਗਰ ਨਿਗਮ ਦੇ ਸਕੱਤਰ ਨੂੰ ਸਬੰਧਤ ਕਰਮਚਾਰੀਆਂ ਦੇ ਫੋਨ ਨੰਬਰ ਜਨਤਕ ਕਰਨ ਦੇ ਨਿਰਦੇਸ਼ ਦਿੱਤੇ। ਐੱਸ.ਡੀ.ਐੱਮ. ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਲੋਕਾਂ ਵੱਲੋਂ ਫ਼ੋਨ ’ਤੇ ਦਰਜ ਕਰਵਾਈ ਸ਼ਿਕਾਇਤ ਦਾ ਅਧਿਕਾਰੀਆਂ ਨੂੰ ਹੱਲ ਕਰਨਾ ਹੋਵੇਗਾ।
ਨਗਰ ਨਿਗਮ ਸਕੱਤਰ ਮੋਹਿਤ ਕੁਮਾਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਹੁਣ ਸਬੰਧਤ ਕਰਮਚਾਰੀਆਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਇਨ੍ਹਾਂ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੰਜੀਵ 8708223651, ਦਕਸ਼ 9996679167, ਸਫਾਈ ਸਬੰਧੀ ਸਮੱਸਿਆਵਾਂ ਦੇ ਹੱਲ ਲਈ, ਰਵੀ 8053280131, ਹਰਦੇਵ ਸਿੰਘ 9416103883, 7082826483 ਅਤੇ ਸਾਗਰ 9518077272, ਸਟ੍ਰੀਟ ਲਾਈਟ ਨਾਲ ਸਬੰਧਤ ਸਮੱਸਿਆਵਾਂ ਲਈ ਟੋਨੀ 9729940473, ਨਗਰਪਾਲਿਕਾ ਨਾਲ ਸਬੰਧਤ ਸੁਰੇਂਦਰ ਕੁਮਾਰ ਕਲਰਕ 9306033787 ਅਤੇ ਪ੍ਰਿੰਸ ਕਲਰਕ 9138239355 ’ਤੇ ਸੰਪਰਕ ਕੀਤਾ ਜਾ ਸਕਦਾ ਹੈ।