ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਵਲਕਾਰ ਰੂਪ ਸਿੰਘ ਨੂੰ ਪ੍ਰਧਾਨ ਚੁਣਿਆ

ਕੌਮਾਂਤਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵੱਲੋਂ ਦਿਆਲ ਸਿੰਘ ਕਾਲਜ ਨਵੀਂ ਦਿੱਲੀ ਵਿੱਚ ਜਨਰਲ ਬਾਡੀ ਦੀ ਮੀਟਿੰਗ ਸੱਦੀ ਗਈ। ਇਸ ਵਿੱਚ ਵੱਡੀ ਗਿਣਤੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਮੰਚ ਦੇ ਸੀਨੀਅਰ ਮੈਂਬਰ ਤੇ ਲੇਖਕ ਮਿਸਰਦੀਪ ਭਾਟੀਆ ਦੀ ਪ੍ਰਧਾਨਗੀ ਹੇਠ...
Advertisement

ਕੌਮਾਂਤਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵੱਲੋਂ ਦਿਆਲ ਸਿੰਘ ਕਾਲਜ ਨਵੀਂ ਦਿੱਲੀ ਵਿੱਚ ਜਨਰਲ ਬਾਡੀ ਦੀ ਮੀਟਿੰਗ ਸੱਦੀ ਗਈ। ਇਸ ਵਿੱਚ ਵੱਡੀ ਗਿਣਤੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਮੰਚ ਦੇ ਸੀਨੀਅਰ ਮੈਂਬਰ ਤੇ ਲੇਖਕ ਮਿਸਰਦੀਪ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੰਚ ਦੇ ਮੁੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਅਨੁਸਾਰ ਨਾਵਲਕਾਰ ਰੂਪ ਸਿੰਘ ਨੂੰ ਪ੍ਰਧਾਨ, ਡਾ. ਕਮਲਜੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਮਿਸਰਦੀਪ ਭਾਟੀਆ ਨੂੰ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਰਮੇਸ਼ ਬੋਰਾ ਨੂੰ ਮੀਤ ਪ੍ਰਧਾਨ, ਡਾ. ਮਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਕੁਲਦੀਪ ਸਿੰਘ ਨੂੰ ਪ੍ਰੈੱਸ ਸਕੱੱਤਰ ਮਨੋਨੀਤ ਕੀਤਾ ਗਿਆ। ਜਨਰਲ ਬਾਡੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੰਚ ਦੀ ਕਾਰਜਕਾਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਵਿੱਚ ਕੌਮਾਂਤਰੀ ਪੱਧਰ ’ਤੇ ਅਮਰੀਕਾ ਤੋਂ ਅਵਤਾਰ ਸਿੰਘ ਬਿਲਿੰਗ, ਯੂਕੇ ਤੋਂ ਨਾਵਲਕਾਰ ਜਸਵਿੰਦਰ ਸਿੰਘ ਰੱਤੀਆਂ, ਆਸਟਰੇਲੀਆ ਤੋਂ ਕੁਲਵੰਤ ਸਿੰਘ ਨਿੱਝਰ, ਨਿਊਜ਼ੀਲੈਂਡ ਤੋਂ ਤਰਨਜੀਤ ਕੌਰ ਅਤੇ ਦਿੱਲੀ ਤੋਂ ਜਗਤਾਰਜੀਤ ਸਿੰਘ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਲਖਵੰਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਵਧਵਾ ਅਤੇ ਐਡਵੋਕੇਟ ਦੀਪਇੰਦਰ ਸਿੰਘ ਬਾਹਰੀ ਸ਼ਾਮਲ ਹਨ। ਇਨ੍ਹਾਂ ਕਾਰਜਕਾਰੀ ਮੈਂਬਰਾਂ ਨੇ ਮੰਚ ਪ੍ਰਤੀ ਆਪਣੀ ਸਹਿਮਤੀ ਦਰਜ ਕਰਵਾਈ।

ਇਸ ਮੌਕੇ ਰੂਪ ਸਿੰਘ ਨੇ ਕਿਹਾ ਕਿ ਪੰਜਾਬੀ ਜਗਤ ਨਾਲ ਜੁੜੇ ਸਮੁੱਚੇ ਸਾਹਿਤ ਪ੍ਰੇਮੀਆਂ ਲਈ ਇਹ ਬਹੁਤ ਮਾਣ ਤੇ ਖ਼ੁਸ਼ੀ ਦੀ ਗੱਲ ਹੈ ਕਿ ਇਹ ਮੰਚ ਮੁੜ ਤੋਂ ਸਰਗਰਮ ਹੋ ਰਿਹਾ ਹੈ। ਮਿਸਰਦੀਪ ਭਾਟੀਆ ਨੇ ਕਿਹਾ ਕਿ ਮੰਚ ਵੱਲੋਂ ਆਪਣੀ ਅਮੀਰ ਵਿਰਾਸਤ ਨੂੰ ਬਰਕਰਾਰ ਰੱਖਦੇ ਹੋਏ ਭਵਿੱਖ ਵਿੱਚ ਛੇਤੀ ਹੀ ਉੱਚ-ਪੱਧਰੀ ਸਾਹਿਤਕ ਬੈਠਕਾਂ ਕੀਤੀਆਂ ਜਾਣਗੀਆਂ। ਅੰਤ ਵਿੱਚ ਡਾ. ਕਮਲਜੀਤ ਸਿੰਘ ਨੇ ਧੰਨਵਾਦ ਕੀਤਾ।

Advertisement

Advertisement
Show comments