ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਰੋੋਂ ਨੌਂ ਤੋਲੇ ਸੋਨੇ ਦੀ ਗਹਿਣੇ ਤੇ ਨਗਦੀ ਚੋਰੀ

ਡੱਬਵਾਲੀ (ਪੱਤਰ ਪ੍ਰੇਰਕ): ਇੱਥੇ ਵਾਰਡ ਨੰਬਰ ਇੱਕ ਦੀ ਖੂਹ ਵਾਲੀ ਗਲੀ ਵਿੱਚ ਚੋਰਾਂ ਨੇ ਸਰਕਾਰੀ ਅਧਿਆਪਕ ਪਤੀ-ਪਤਨੀ ਦੇ ਤਾਲਾਬੰਦ ਘਰ ਵਿੱਚੋਂ ਕਰੀਬ 9 ਤੋਲੇ ਸੋਨੇ ਦੇ ਗਹਿਣੇ ਅਤੇ 1.40 ਲੱਖ ਰੁਪਏ ਦੀ ਨਕਦੀ ਚੁਰਾ ਲਈ। ਕੁੱਲ ਨੁਕਸਾਨ ਸੱਤ ਲੱਖ ਰੁਪਏ...
Advertisement

ਡੱਬਵਾਲੀ (ਪੱਤਰ ਪ੍ਰੇਰਕ): ਇੱਥੇ ਵਾਰਡ ਨੰਬਰ ਇੱਕ ਦੀ ਖੂਹ ਵਾਲੀ ਗਲੀ ਵਿੱਚ ਚੋਰਾਂ ਨੇ ਸਰਕਾਰੀ ਅਧਿਆਪਕ ਪਤੀ-ਪਤਨੀ ਦੇ ਤਾਲਾਬੰਦ ਘਰ ਵਿੱਚੋਂ ਕਰੀਬ 9 ਤੋਲੇ ਸੋਨੇ ਦੇ ਗਹਿਣੇ ਅਤੇ 1.40 ਲੱਖ ਰੁਪਏ ਦੀ ਨਕਦੀ ਚੁਰਾ ਲਈ। ਕੁੱਲ ਨੁਕਸਾਨ ਸੱਤ ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਇਹ ਘਰ ਮਸੀਤਾਂ ਵਿੱਚ ਸਰਕਾਰੀ ਸਕੂਲ ‘ਚ ਤਾਇਨਾਤ ਅਧਿਆਪਕ ਸੋਨੂੰ ਬਜਾਜ ਤੇ ਉਸ ਦੀ ਅਧਿਆਪਕਾ ਪਤਨੀ ਅਨੀਤਾ ਰਾਣੀ ਦਾ ਹੈ। ਸੋਨੂੰ ਬਜਾਜ ਆਪਣੀ ਪਤਨੀ ਨਾਲ ਭਰਾ ਵਿਨੀਤ ਬਜਾਜ ਦੇ ਇਲਾਜ ਖਾਤਰ ਡੀਐੱਮਸੀ ਲੁਧਿਆਣਾ ਗਿਆ ਹੋਇਆ ਸੀ। ਸੋਨੂ ਬਜਾਜ ਅਨੁਸਾਰ ਜਦੋਂ ਉਸ ਦੀ ਪਤਨੀ ਨੇ ਡਿਊਟੀ ਉਪਰੰਤ ਘਰ ਆ ਕੇ ਵੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ ਵਿੱਚੋਂ ਕਰੀਬ 9 ਤੋਲੇ ਸੋਨੇ ਦੇ ਗਹਿਣੇ ਅਤੇ 1.40 ਲੱਖ ਰੁਪਏ ਦੀ ਨਗਦੀ ਲੈ ਗਏ। ਸਿਟੀ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ। ਫਿੰਗਰ ਪ੍ਰਿੰਟ ਮਾਹਿਰਾਂ ਨੂੰ ਸੱਦਿਆ ਗਿਆ ਹੈ।

Advertisement
Advertisement