ਡੀ ਏ ਵੀ ਸਕੂਲ ਦੀ ਨਵ-ਨਿਯੁਕਤ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ
ਇੱਥੋਂ ਦੇ ਡੀ ਏ ਵੀ ਪਬਲਿਕ ਸਕੂਲ ਦੀ ਨਵੀਂ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸਕੂਲ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਨਿਲ ਗੁਪਤਾ, ਡੀ ਏ ਵੀ ਪਿਹੋਵਾ ਸਕੂਲ...
Advertisement
ਇੱਥੋਂ ਦੇ ਡੀ ਏ ਵੀ ਪਬਲਿਕ ਸਕੂਲ ਦੀ ਨਵੀਂ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸਕੂਲ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਨਿਲ ਗੁਪਤਾ, ਡੀ ਏ ਵੀ ਪਿਹੋਵਾ ਸਕੂਲ ਦੇ ਪ੍ਰਿੰਸੀਪਲ ਡਾ. ਕੰਵਲ ਗਾਬਾ, ਡੀ ਏ ਵੀ ਸਕੂਲ ਬਟਾਲਾ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਤੋਂ ਇਲਾਵਾ ਹੋਰ ਅਧਿਆਪਕ ਤੇ ਕਰਮਚਾਰੀ ਮੌਜੂਦ ਸਨ। ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਕਿਹਾ ਕਿ ਜਿਸ ਭਰੋਸੇ ਨਾਲ ਡੀ ਏ ਵੀ ਪ੍ਰਬੰਧਨ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਏਗੀ। ਉਨ੍ਹਾਂ ਕਿਹਾ, “ ਮੇਰਾ ਸੁਭਾਗ ਹੈ ਕਿ ਮੈਂ ਡੀ ਏ ਵੀ ਸੰਸਥਾ ਨਾਲ ਜੁੜ ਰਹੀ ਹਾਂ”। ਇਸ ਮੌਕੇ ਅਧਿਆਪਕਾ ਜੋਤੀ ਖੁਰਾਣਾ, ਸੀਮਾ ਕਪੂਰ, ਮੋਨਿਕਾ ਵਾਲੀਆ, ਗੁਰਜੀਤ ਕੌਰ, ਜੋਤੀ ਅਨੰਦ, ਭੰਵਰਪ੍ਰੀਤ ਕੌਰ ਤੇ ਹੋਰ ਮੌਜੂਦ ਸਨ।
Advertisement
Advertisement