ਕੁਰੂਕਸ਼ੇਤਰ ’ਵਰਸਿਟੀ ’ਚ ਕੌਮੀ ਖੇਡ ਦਿਵਸ ਮੌਕੇ ਸਮਾਗਮ
ਕੌਮੀ ਖੇਡ ਦਿਵਸ ਦੇ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਖੇਡ ਵਿਭਾਗ ਵਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਪੱਧਰ ਦੇ ਅਤਿ ਆਧੁਨਿਕ ਹਾਕੀ ਸਟੇਡੀਅਮ ਵਿਚ ਹਾਕੀ ਦੇ ਜਾਦੂਗਰ ਅਤੇ ਭਾਰਤ ਰਤਨ ਮੇਜਰ ਧਿਆਨ ਚੰਦ ਦੀ ਯਾਦ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਖੇਡ ਨਿਰਦੇਸ਼ਕ ਦਿਨੇਸ਼ ਰਾਣਾ ਨੇ ਵਿਦਿਆਰਥੀਆਂ ਨੂੰ ਮੇਜਰ ਧਿਆਨ ਚੰਦ ਦੇ ਖੇਡ ਜੀਵਨ, ਅਨੁਸ਼ਾਸ਼ਨ, ਸੰਘਰਸ਼ ਅਤੇ ਦੇਸ਼ ਪ੍ਰਤੀ ਅਨਮੋਲ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਦਿਨੇਸ਼ ਰਾਣਾ ਨੇ ਕਿਹਾ ਕਿ ਧਿਆਨ ਚੰਦ ਸਿਰਫ ਇਕ ਖਿਡਾਰੀ ਹੀ ਨਹੀਂ ਸਨ ਸਗੋਂ ਖੇਡ ਭਾਵਨਾ, ਦੇਸ਼ ਭਗਤੀ ਅਤੇ ਅਨੁਸ਼ਾਸ਼ਨ ਦੇ ਪ੍ਰਤੀਕ ਸਨ। ਉਨ੍ਹਾਂ ਜੀਵਨ ਵਿਚ ਬਚਿੱਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਤੇ ਇਹ ਸੰਦੇਸ਼ ਦਿੱਤਾ ਕਿ ਖੇਡਾਂ ਸਾਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਇਸ ਮੌਕੇ ਬਚਿੱਆਂ ਵਿਚਕਾਰ ਇਕ ਦਿਲਚਸਪ ਹਾਕੀ ਮੈਚ ਵੀ ਖੇਡਿਆ ਗਿਆ। ਖੇਡਾਂ ਪ੍ਰਤੀ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਹਾਕੀਆਂ ਵੀ ਵੰਡੀਆਂ ਗਈਆਂ।