ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਂਟਲ ਕਾਲਜ ਵਿੱਚ ਕਰਵਾਇਆ ਰਾਸ਼ਟਰੀ ਸਮੀਖਿਆ ਸਮਾਗਮ

ਦੰਦਾਂ ਦੀਆਂ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ, ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਮਾਹਰ ਡਾਕਟਰ
ਡੈਂਟਲ ਕਾਲਜ ਵਿੱਚ ਕਰਵਾਏ ਰਾਸ਼ਟਰੀ ਸਮੀਖਿਆ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।
Advertisement

ਡੀਏਵੀ ਡੈਂਟਲ ਕਾਲਜ ਵਿੱਚ ਇੰਡੀਅਨ ਸੁਸਾਇਟੀ ਆਫ਼ ਪਰੀਅਡੋਂਟੋਲੋਜੀ ਵੱਲੋਂ ਦੰਦਾਂ ਦੀ ਬਿਮਾਰੀਆਂ ਸਬੰਧੀ ਇੱਕ ਸਮਾਗਮ ਦੌਰਾਨ ਰਾਸ਼ਟਰੀ ਪੱਧਰੀ ਸਮੀਖਿਆ ਕਰਵਾਈ ਗਈ। ਇਸ ਸਮਾਗਮ ਵਿੱਚ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਿਉਂਕਿ ਦੰਦਾਂ ਦੀਆਂ ਬਿਮਾਰੀਆਂ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਦੰਦਾਂ ਦੀ ਬਿਮਾਰੀ ਵੀ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਇੰਡੀਅਨ ਸੋਸਾਇਟੀ ਆਫ਼ ਪਰੀਅਡੋਂਟੋਲੋਜੀ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਡਾ. ਨਿਫੀਆ ਪੰਡਿਤ ਨੇ ਕਿਹਾ ਕਿ ਦੰਦਾਂ ਵਿੱਚ ਦਰਦ ਨਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੰਦਾਂ ਨੂੰ ਕੋਈ ਬਿਮਾਰੀ ਨਹੀਂ ਹੈ। ਦੰਦਾਂ ਦੀ ਜਾਂਚ ਹਰ 6 ਮਹੀਨਿਆਂ ਬਾਅਦ ਹੋਣੀ ਚਾਹੀਦੀ ਹੈ, ਪਰ ਅਸੀਂ ਡਾਕਟਰ ਕੋਲ ਉਦੋਂ ਹੀ ਜਾਂਦੇ ਹਾਂ ਜਦੋਂ ਸਾਨੂੰ ਦੰਦਾਂ ਦਾ ਦਰਦ ਹੁੰਦਾ ਹੈ ਅਤੇ ਉਦੋਂ ਤੱਕ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਪਹਿਲਾਂ ਹੀ ਆਪਣੀ ਲਪੇਟ ਵਿੱਚ ਲੈ ਚੁੱਕੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਾਇਓਰੀਆ, ਜਿਸ ਨੂੰ ਪਰੀਅਡੋਂਟਲ ਬਿਮਾਰੀ ਵੀ ਕਿਹਾ ਜਾਂਦਾ ਹੈ, ਦੰਦਾਂ, ਮਸੂੜਿਆਂ ਅਤੇ ਹੱਡੀਆਂ ਦਾ ਇੱਕ ਗੰਭੀਰ ਸੰਕਰਮਣ ਹੈ। ਇਸ ਦੇ ਲੱਛਣਾਂ ਵਿੱਚ ਮਸੂੜਿਆਂ ਵਿੱਚੋਂ ਖੂਨ ਵਗਣਾ, ਸੋਜ, ਲਾਲੀ, ਸਾਹ ਦੀ ਬਦਬੂ ਅਤੇ ਦੰਦਾਂ ਦਾ ਢਿੱਲਾ ਹੋਣਾ ਸ਼ਾਮਲ ਹੈ। ਅੰਮ੍ਰਿਤਸਰ ਤੋਂ ਸਮੀਖਿਆ ਪ੍ਰੋਗਰਾਮ ਵਿੱਚ ਪਹੁੰਚੀ ਡਾ. ਸੁਪ੍ਰੀਤ ਕੌਰ ਨੇ ਕਿਹਾ ਕਿ ਮੂੰਹ ਦੀਆਂ ਬਿਮਾਰੀਆਂ ਕਾਰਨ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਲਖਨਊ ਤੋਂ ਹੀ ਆਏ ਡਾ. ਵਿਨੀਤ ਬੈਂਸ ਨੇ ਕਿਹਾ ਕਿ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਮਾਹਿਰਾਂ ਦੁਆਰਾ ਨਵੀਆਂ ਖੋਜਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

Advertisement
Advertisement