ਨਰ ਨਾਰਾਇਣ ਸੇਵਾ ਸਮਿਤੀ ਨੇ ਕੰਬਲ ਵੰਡੇ
ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਸੰਸਥਾ ‘ਨਰ ਨਾਰਾਇਣ ਸੇਵਾ ਸੰਮਤੀ’ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮਾਨਵਤਾ ਦੀ ਸੇਵਾ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ। ਸੰਮਤੀ ਦੇ ਮੈਂਬਰਾਂ ਨੇ ਵੱਖ-ਵੱਖ ਇੱਟਾਂ ਦੇ ਭੱਠਿਆਂ ‘ਤੇ ਜਾ ਕੇ ਝੁੱਗੀਆਂ-ਝੌਂਪੜੀਆਂ...
Advertisement
ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਸੰਸਥਾ ‘ਨਰ ਨਾਰਾਇਣ ਸੇਵਾ ਸੰਮਤੀ’ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮਾਨਵਤਾ ਦੀ ਸੇਵਾ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ। ਸੰਮਤੀ ਦੇ ਮੈਂਬਰਾਂ ਨੇ ਵੱਖ-ਵੱਖ ਇੱਟਾਂ ਦੇ ਭੱਠਿਆਂ ‘ਤੇ ਜਾ ਕੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ 125 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਤਾਂ ਜੋ ਉਹ ਆਉਣ ਵਾਲੀ ਸਰਦੀ ਤੋਂ ਆਪਣਾ ਬਚਾਅ ਕਰ ਸਕਣ। ਇਸ ਮੌਕੇ ਸੰਮਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡੇ ਜਾਂਦੇ ਹਨ। ਇਸੇ ਲੜੀ ਤਹਿਤ ਅੱਜ ਸ਼ਿਵ ਮੰਦਿਰ, ਹਾਊਸਿੰਗ ਬੋਰਡ ਕਲੋਨੀ ਦੇ ਸੰਚਾਲਕ ਪੰਡਿਤ ਉਮੇਸ਼ ਸ਼ਰਮਾ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਵੱਖ-ਵੱਖ ਭੱਠਿਆਂ ’ਤੇ ਪਹੁੰਚ ਕੇ ਇਹ ਸੇਵਾ ਨਿਭਾਈ ਗਈ।
Advertisement
Advertisement