ਨਰ ਨਰਾਇਣ ਸਮਿਤੀ ਨੇ ਰਾਸ਼ਨ ਵੰਡਿਆ
ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿਣ ਵਾਲੀ ਨਰ ਨਰਾਇਣ ਸੇਵਾ ਸਮਿਤੀ 15 ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰ ਰਹੀ ਹੈ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਪਿਛਲੇ 15 ਸਾਲਾਂ ਤੋਂ ਬੇਸਹਾਰਾ ਤੇ ਲੋੜਵੰਦਾਂ ਨੂੰ ਮੁਫਤ ਮਹੀਨਾ ਵਾਰੀ ਰਾਸ਼ਨ ਵੰਡ ਰਹੀ ਹੈ। ਇਸ ਲੜੀ ਦੇ ਤਹਿਤ ਅੱਜ 60 ਲੋੜਵੰਦ ਪਰਿਵਾਰਾਂ ਨੂੰ ਲਕਸ਼ਮੀ ਨਰਾਇਣ ਮੰਦਿਰ ਵਿੱਚ ਸਮਿਤੀ ਦੇ ਮੈਂਬਰਾ ਵਲੋਂ ਰਾਸ਼ਨ ਵੰਡਿਆ ਗਿਆ। ਸਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਤੇ ਪੰਕਜ ਮਿੱਤਲ ਨੇ ਦੱਸਿਆ ਕਿ ਸਮਿਤੀ ਵਲੋਂ ਪਿਛਲੇ 15 ਸਾਲਾਂ ਤੋਂ ਮੁਫਤ ਰਾਸ਼ਨ ਵੰਡਣ ਤੋਂ ਇਲਾਵਾ ਬੱਚਿਆਂ ਸਕੂਲ ਫੀਸ, ਲੜਕੀਆਂ ਦੇ ਵਿਆਹਾਂ ਵਿੱਚ ਮਦਦ, ਜ਼ਰੂਰਤਮੰਦ ਲੋਕਾਂ ਦੇ ਇਲਾਜ ਲਈ ਮਦਦ, ਅੰਗਹੀਣਾਂ ਨੂੰ ਉਪਕਰਨ ਮੁਹੱਈਆ ਕਰਾਉਣਾ, ਝੁੱਗੀ ਝੌਪੜੀਆਂ ਵਿੱਚ ਭੋਜਨ, ਕੰਬਲ, ਕੱਪੜੇ ਵੰਡਣੇ, ਲੋੜਵੰਦ ਬੱਚਿਆਂ ਨੂੰ ਬੂਟ, ਜੁਰਾਬਾਂ, ਵਰਦੀਆਂ, ਸਟੇਸ਼ਨਰੀ ਲਈ ਮਦਦ ਤੇ ਮੈਡੀਕਲ ਕੈਂਪ ਲਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਸਮਿਤੀ ਦੇ ਸੱਕਤਰ ਵਿਨੋਦ ਅਰੋੜਾ ਤੇ ਮੀਤ ਪ੍ਰਧਾਨ ਅਭਿਸ਼ੇਕ ਛਾਬੜਾ ਨੇ ਦੱਸਿਆ ਕਿ ਇਹ ਸਾਰੇ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਰਾਸ਼ੀ ਦੀ ਉਹ ਸਹੀ ਵਰਤੋਂ ਕਰਕੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਵਿਨੋਦ ਅਰੋੜਾ, ਸਤਪਾਲ ਭਾਟੀਆ, ਕਰਨੈਲ ਸਿੰਘ, ਪੰਕਜ ਮਿੱਤਲ, ਅਭਿਸ਼ੇਕ ਛਾਬੜਾ, ਸੁਸ਼ੀਲ ਠੁਕਰਾਲ ਤੇ ਵਿਨੋਦ ਸ਼ਰਮਾ ਆਦਿ ਮੌਜੂਦ ਸਨ।
