ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਇਬ ਸੈਣੀ ਵੱਲੋਂ ‘ਨਮੋ ਯੁਵਾ ਦੌੜ’ ਨੂੰ ਹਰੀ ਝੰਡੀ

ਮੁੱਖ ਮੰਤਰੀ, ਸੰਸਦ ਮੈਂਬਰ ਨਵੀਨ ਜਿੰਦਲ, ਸੂਬਾ ਪ੍ਰਧਾਨ ਮੋਹਨ ਲਾਲ ਨੇ ਲਿਆ ਹਿੱਸਾ
‘ਨਮੋ ਯੁਵਾ ਦੌੜ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ‘ਨਮੋ ਯੁਵਾ ਦੌੜ’ ਨੌਜਵਾਨਾਂ ਦੀ ਕੌਮੀ ਨਿਰਮਾਣ ਊਰਜਾ, ਉਤਸ਼ਾਹ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ। ਇਹ ਨਮੋ ਯੁਵਾ ਦੌੜ ਦੀ ਪਹਿਲਕਦਮੀ ਨੌਜਵਾਨਾਂ ਦੇ ਭਵਿੱਖ ਨੂੰ ਚੰਗਾ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਉਨ੍ਹਾਂ ਕਿਹਾ ਕਿ ਇਹ ਦੌੜ ਸਿਰਫ ਪੰਜ ਕਿਲੋਮੀਟਰ ਦੀ ਨਹੀਂ ਸਗੋਂ ਦੇਸ਼ ਦੀ ਤਰੱਕੀ ਲਈ ਹੈ ਜੋ ਹਰ ਨੌਜਵਾਨ ਵਿੱਚ ਸਮਰਪਣ, ਧੀਰਜ ਅਤੇ ਸਖ਼ਤ ਮਿਹਨਤ ਦੀ ਭਾਵਨਾ ਨੂੰ ਜਗਾਏਗੀ। ਮੁੱਖ ਮੰਤਰੀ ਸੈਣੀ ਨੇ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਨੇ 1,80,000 ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਉਹ ਵੀ ਬਿਨਾਂ ਕਿਸੇ ਖਰਚੀ ਅਤੇ ਪਰਚੀ ਦੇ।

Advertisement

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸਵੇਰੇ ਕੁਰੂਕਸ਼ੇਤਰ ਦੇ ਦਰੋਣਾਚਾਰੀਆ ਸਟੇਡੀਅਮ ਵਿਚ ਯੁਵਾ ਸਸ਼ਕਤੀਕਰਣ ਅਤੇ ਉਦੱਮਤਾ ਵਿਭਾਗ ਹਰਿਆਣਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕਰਵਾਏ ‘ਨਮੋ ਯੁਵਾ ਦੌੜ’ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੌਜਵਾਨਾਂ ਨੂੰ ਮੈਰਾਥਨ ਲਈ ਪਲੇਟਫਾਰਮ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੁਦ ਵੀ ਮੈਰਾਥਨ ਦੌੜ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅਜੇਹੇ ਮੌਕੇ ਨਾ ਸਿਰਫ ਸਾਨੂੰ ਇਕੱਠਾ ਕਰਦੇ ਹਨ ਸਗੋਂ ਇਕ ਵੱਡੀ ਪ੍ਰੇਰਨਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਨੂੰ ਵਿਕਸਤ ਭਾਰਤ ਦਾ ਇਕ ਅਜੇਹਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਜਿਥੇ ਹਰ ਨਾਗਰਿਕ ਸਸ਼ਕਤ ਹੋਵੇ, ਹਰ ਨੌਜਵਾਨ ਨੂੰ ਰੁਜ਼ਗਾਰ ਮਿਲੇ ਅਤੇ ਸਾਡੀ ਆਰਥਿਕਤਾ ਦੁਨੀਆਂ ਵਿਚ ਆਪਣੇ ਪੈਰ ਮਜ਼ਬੂਤ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿਚ ਮੇਕ ਇਨ ਇੰਡਿਆ, ਵੋਕਲ ਫਾਰ ਲੋਕਲ, ਡਿਜੀਟਲ ਇੰਡਿਆ, ਸਟਾਰਟ ਅੱਪ ਇੰਡਿਆ ਵਰਗੇ ਉਪਰਾਲੇ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਯੁਵਾ ਸ਼ਕਤੀ ਦਾ ਦੇਸ਼ ਹੈ ਅਤੇ ਨੌਜਵਾਨ ਸਾਡੀ ਸਭ ਤੋਂ ਵੱਡੀ ਸੰਪਤੀ ਹਨ। ਉਨ੍ਹਾਂ ਕਿਹਾ ਕਿ ਹੁਨਰ ਨੌਜਵਾਨਾਂ ਦੀ ਸਭ ਤੋਂ ਵੱਡੀ ਤਾਕਤ ਹੈ, ਹੁਨਰਾਂ ਨੂੰ ਅੱਪਡੇਟ ਕਰਨਾ ਅਤੇ ਨਵੀਆਂ ਚੀਜ਼ਾਂ ਸਿੱਖਣਾ ਸਮੇਂ ਦੀ ਲੋੜ ਹੈ। ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕੁਰੂਕਸ਼ੇਤਰ ਦੇਸ਼ ਦੇ 75 ਜ਼ਿਲ੍ਹਿਆਂ ਵਿਚ ਸ਼ਾਮਲ ਹੈ। ਇਥੇ ਨੌਜਵਾਨਾਂ ਨੇ ਨਮੋ ਯੁਵਾ ਦੌੜ ਲਈ ਵੱਡੀ ਗਿਣਤੀ ਵਿਚ ਰਜਿਸਟਰੇਸ਼ਨ ਕਰਵਾਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅ ਤੇ ਮੁੱਖ ਮੰਤਰੀ ਸੈਣੀ ਨੌਜਵਾਨਾਂ ਦੀ ਸਿਹਤ, ਸਿੱਖਿਆ ਅਤੇ ਜਾਗਰੂਕਤਾ ਪ੍ਰਤੀ ਬਹੁਤ ਗੰਭੀਰ ਹਨ। ਇਹ ਨਮੋ ਯੁਵਾ ਦੌੜ ਸੂਬੇ ਦੇ ਨੌਜਵਾਨਾਂ ਵਿਚ ਤੰਦਰੁਸਤੀ ਲਿਆਉਣ ਲਈ ਕਰਵਾਈ ਗਈ ਹੈ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਡੀ. ਸੀ. ਵਿਸ਼ਰਾਮ ਕੁਮਾਰ ਮੀਣਾ, ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ, ਵਿਧਾਇਕ ਯੋਗਿੰਦਰ ਰਾਣਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਚੇਅਰਮੈਨ ਧਰਮਵੀਰ ਮਿਰਜਾਪੁਰ, ਰਾਹੁਲ ਰਾਣਾ, ਸਾਹਿਲ ਸੁਧਾ, ਪ੍ਰਦੀਪ ਝਾਂਬ, ਪ੍ਰਵੀਨ ਚੌਧਰੀ ਆਦਿ ਮੌਜੂਦ ਸਨ।

Advertisement
Show comments