ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਦੁਆਰਾ ਮਸਤਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਨਗਰ ਕੀਰਤਨ ਦਾ ਨਿੱਘਾ ਸਵਾਗਤ; ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ
ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਸਤਨਾਮ ਸਿੰਘ
Advertisement

ਇਤਿਹਾਸਕ ਗੁਰਦੁਆਰਾ ਮਸਤਗੜ੍ਹ ਸਾਹਿਬ ਤੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸਜੀ ਪਾਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਨਗਰ ਕੀਰਤਨ ਵਿਚ ਵੱਖ-ਵੱਖ ਸਕੂਲਾਂ ਦੇ ਬੱਚੇ ਸ਼ਬਦ ਬਾਣੀ ਪੜ੍ਹਦੇ ਹੋਏ ਨਾਲ ਚੱਲ ਰਹੇ ਸਨ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਬਾਲਮੀਕਿ ਨਗਰ, ਗੋਪੀ ਵਿਹਾਰ, ਲੈਂਡ ਮਾਰਕ ਚੌਕ, ਹੁੱਡਾ, ਦੀਪਕ ਵਿਹਾਰ, ਦੇਵੀ ਮੰਦਿਰ ਚੌਕ, ਪਾਣੀ ਵਾਲੀ ਟੈਂਕੀ, ਸਟੇਸ਼ਨ ਮਾਜਰੀ, ਰਾਜ ਬੁੱਕ ਡਿੱਪੂ, ਇਦਗਾਹ ਰੋਡ, ਸਟੇਟ ਬੈਂਕ ਆਫ ਇੰਡੀਆ, ਆਰੀਆ ਸਕੂਲ, ਕਮੇਟੀ ਚੌਕ ਕੁਟੀਆ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਪੁੱਜਿਆ। ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਦੀ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਸੁੰਦਰ ਗੇਟ ਬਣਾਏ ਗਏ ਸਨ। ਸੰਗਤਾਂ ਲਈ ਚਾਹ, ਦੁੱਧ, ਫਲਾਂ, ਪਾਣੀ ਸਣੇ ਕਈ ਤਰ੍ਹਾਂ ਦੇ ਲੰਗਰ ਲਾਏ ਗਏ। ਨਗਰ ਕੀਰਤਨ ਵਿੱਚ ਰਾਗੀਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਇਸ ਦੌਰਾਨ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਬਾਬਾ ਦਲੇਲ ਸਿੰਘ ਦੀ ਕੁਟੀਆ ਦੇ ਪ੍ਰਬੰਧਕਾ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਗੁਰਦੁਆਰਾ ਮੰਜੀ ਸਾਹਿਬ ਵਿੱਚ ਥੋੜ੍ਹੀ ਦੇਰ ਸ਼ਬਦ ਬਾਣੀ ਦਾ ਗਾਇਨ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਆਪਣੇ ਨਿੱਜ ਸਥਾਨ ਵੱਲ ਰਵਾਨਾ ਹੋਇਆ। ਜੋ ਮਸਜਿਦ ਰੋਡ ਤੋਂ ਮਾਜਰੀ ਮੁਹੱਲਾ ਬਾਲਮੀਕਿ ਨਗਰ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਹੁੰਦਾ ਹੋਇਆ ਆਪਣੇ ਨਿੱਜ ਸਥਾਨ ’ਤੇ ਸੰਪਨ ਹੋਇਆ। ਨਗਰ ਕੀਰਤਨ ਪੁੱਜਣ ’ਤੇ ਗੁਰਦੁਆਰਾ ਸਾਹਿਬ ਵਿਚ ਆਤਿਸ਼ਬਾਜੀ ਕੀਤੀ ਗਈ ਤੇ ਜੈਕਾਰਿਆਂ ਦੀਆਂ ਗੂੰਜ ਨਾਲ ਸਮਾਪਤੀ ਹੋਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ 5 ਨਵੰਬਰ ਨੂੰ ਗੁਰੂ ਨਾਨਕ ਦੇਵ ਦੀ ਪ੍ਰਕਾਸ਼ ਪੂਰਬ ਮਨਾਇਆ ਜਾਵੇਗਾ ਤੇ ਦੀਵਾਨ ਸਜਾਏ ਜਾਣਗੇ। ਇਸ ਮੌਕੇ ਭਾਈ ਇੰਦਰਜੀਤ ਸਿੰਘ, ਭਾਈ ਪ੍ਰਿਥੀ ਸਿੰਘ ਪਾਂਧੀ ਦਾ ਢਾਡੀ ਜਥਾ, ਹਜ਼ੂਰੀ ਰਾਗੀ ਲਖਵਿੰਦਰ ਸਿੰਘ ਤੇ ਭਾਈ ਤੇਜ ਸਿੰਘ ਦੇ ਜਥੇ ਸੰਗਤ ਨੂੰ ਨਿਹਾਲ ਕਰਨਗੇ।

Advertisement
Advertisement
Show comments