ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਿੰਨ ਜਣਿਆਂ ਦੀ ਭੇਤ-ਭਰੀ ਮੌਤ

ਪੁਲੀਸ ਨੇ ਮਾਮਲੇ ਦੀ ਜਾਂਚ ਵਿੱਢੀ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 5 ਜੁਲਾਈ

Advertisement

ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਦੱਖਣਪੁਰੀ ਖੇਤਰ ਸਥਿਤ ਇੱਕ ਘਰ ਵਿੱਚ ਤਿੰਨ ਜਣਿਆਂ ਦੀ ਭੇਤ-ਭਰੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ੇਰੇ ਇਲਾਜ ਹੈ। ਸਾਰੇ ਚਾਰੇ ਜਣੇ ਇੱਕੋ ਕਮਰੇ ਵਿੱਚ ਸੁੱਤੇ ਪਏ ਸਨ। ਜਾਣਕਾਰੀ ਅਨੁਸਾਰ ਚਾਰੋਂ ਵਿਅਕਤੀਆਂ ’ਚ ਦੋ ਸਕੇ ਭਰਾ ਸ਼ਾਮਲ ਹਨ। ਦੂਜੇ ਪਾਸੇ ਪੁਲੀਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੂੰ ਇਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਉਸ ਦਾ ਭਰਾ ਫੋਨ ਨਹੀਂ ਚੁੱਕ ਰਿਹਾ ਅਤੇ ਘਰ ਦਾ ਦਰਵਾਜ਼ਾ ਅੰਦਰ ਤੋਂ ਬੰਦ ਹੈ। ਜਦੋਂ ਪੁਲੀਸ ਟੀਮ ਦੱਖਣਪੁਰੀ ਖੇਤਰ ਵਿੱਚ ਪਹੁੰਚੀ ਤਾਂ ਪਤਾ ਲੱਗਿਆ ਕਿ ਉਥੇ ਇੱਕ ਘਰ ਦੀ ਪਹਿਲੀ ਮੰਜ਼ਿਲ ’ਤੇ ਚਾਰ ਲੋਕ ਬੇਹੋਸ਼ ਪਏ ਹਨ। ਵਿਅਕਤੀਆਂ ਨੂੰ ਤੁਰੰਤ ਅੰਬੇਡਕਰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਫਦਰਜੰਗ ਅਤੇ ਏਮਜ਼ ਟਰਾਮਾ ਕੇਂਦਰ ਵਿੱਚ ਵੀ ਰੈਫ਼ਰ ਕਰ ਦਿੱਤਾ ਗਿਆ। ਫੋਨ ਕਰਨ ਵਾਲਾ ਜਿਸ਼ਾਨ ਪੁੱਤਰ ਮੁੰਨੇ ਵਾਸੀ ਭਲਸਵਾ ਡੇਅਰੀ ਦਾ ਰਹਿਣ ਵਾਲਾ ਹੈ ਜਿਸ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਇਮਰਾਨ ਉਰਫ਼ ਸਲਮਾਨ, ਮੋਹਸਿਨ ਅਤੇ ਇੱਕ ਹੋਰ ਵਿਅਕਤੀ ਹਸੀਬ ਅਤੇ ਇੱਕ ਅਣਪਛਾਤਾ ਵਿਅਕਤੀ ਘਰ ਦੇ ਅੰਦਰ ਹਨ। ਉਹ ਏਸੀ ਮਕੈਨਿਕ ਵਜੋਂ ਕੰਮ ਕਰ ਰਹੇ ਸਨ। ਉਪਰੋਕਤ ਚਾਰ ਵਿਅਕਤੀਆਂ ਵਿੱਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਜਦੋਂ ਕਿ ਹਸੀਬ ਜ਼ੇਰੇ ਇਲਾਜ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

Advertisement