ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Murder in Kaithal: ਕੈਥਲ ਵਿਚ ਦੋ ਗੱਭਰੂਆਂ ਦੀ ਗਲਾ ਵੱਢ ਕੇ ਹੱਤਿਆ

ਦੋਹਰੇ ਕਤਲ ਨੂੰ ਲੈ ਕੇ ਪਿੰਡ ਬਰੇਟਾ ਵਿਚ ਦਹਿਸ਼ਤ, ਐਤਵਾਰ ਸ਼ਾਮ ਤੋਂ ਲਾਪਤਾ ਸਨ ਦੋਵੇਂ ਗੱਭਰੂ
ਪਿੰਡ ਧਨੌਰੀ ਨੇੜੇ ਨਾਲੇ ਕੋਲ ਇਕੱਤਰ ਲੋਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਕੈਥਲ, 19 ਮਈ

Advertisement

Murder in Kaithal: ਇਥੇ ਧਨੌਰੀ ਪਿੰਡ ਨੇੜਿਓਂ ਅੱਜ ਸਵੇਰੇ ਇੱਕ ਨਾਲੇ ਕੋਲ ਦੋ ਗੱਭਰੂਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਅਰਮਾਨ (16) ਅਤੇ ਪ੍ਰਿੰਸ (14) ਵਜੋਂ ਹੋਈ ਹੈ। ਦੋਵੇਂ ਬਰੇਟਾ ਪਿੰਡ ਦੇ ਰਹਿਣ ਵਾਲੇ ਹਨ ਤੇ ਐਤਵਾਰ ਸ਼ਾਮੀਂ 5:30 ਵਜੇ ਤੋਂ ਲਾਪਤਾ ਸਨ। ਪਿੰਡ ਵਾਸੀਆਂ ਨੇ ਅੱਜ ਸਵੇਰੇ ਧਨੌਰੀ ਪਿੰਡ ਕੋਲ ਇਕ ਨਾਲੇ ਵਿਚ ਦੋਵਾਂ ਗੱਭਰੂਆਂ ਦੀ ਲਾਸ਼ ਪਈ ਦੇਖੀ ਤੇ ਪੁਲੀਸ ਨੂੰ ਸੂਚਿਤ ਕੀਤਾ।

ਪੁਲੀਸ ਨੇ ਮੁੱਢਲੀ ਜਾਂਚ ਮਗਰੋਂ ਦੱਸਿਆ ਕਿ ਦੋਵਾਂ ਗੱਭਰੂਆਂ ਦੀ ਗਰਦਨ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋਈ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਪੁੁਲੀਸ ਵੱਲੋਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਘਟਨਾ ਪਿਛਲੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਤੇ ਨਾ ਹੀ ਮੁਲਜ਼ਮਾਂ ਦੀ ਪਛਾਣ ਹੋਈ ਹੈ। ਪਿੰਡ ਵਿਚ ਦੋਹਰੇ ਕਤਲ ਨਾਲ ਦਹਿਸ਼ਤ ਦਾ ਮਾਹੌਲ ਹੈ। ਸਦਰ ਥਾਣੇ ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਹਰੇਕ ਪਹਿਲੂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿ੍ਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

ਜਾਂਚ ਟੀਮ ਨਾਲ ਮੌਕੇ ’ਤੇ ਪੁੱਜੇ ਕੈਥਲ ਦੇ ਡੀਐੱਸਪੀ ਵੀਰਭਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਹਰੇ ਕਤਲ ਦੀ ਸੂਚਨਾ ਮਿਲੀ ਹੈ। ਦੋਵੇਂ ਗੱਭਰੂ ਐਤਵਾਰ ਸ਼ਾਮੀਂ 5:30 ਵਜੇ ਤੋਂ ਗਾਇਬ ਸਨ। ਅੱਜ ਸਵੇਰੇ ਨਹਿਰ ਨੇੜੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਹਨ। ਇਕ ਗੱਭਰੂ ਦਸਵੀਂ ਤੇ ਦੂਜਾ 11ਵੀਂ ਦਾ ਵਿਦਿਆਰਥੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਜਲਦੀ ਹੀ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ।

Advertisement
Show comments