Missing Boys: ਲਾਪਤਾ ਹੋਏ ਦੋਸਤਾਂ ਦਾ ਨਾ ਲੱਗਿਆ ਅਤਾ-ਪਤਾ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 10 ਦਸੰਬਰ ਅੰਬਾਲਾ ਪੁਲੀਸ ਨੇ ਸੂਚਿਤ ਕੀਤਾ ਹੈ ਕਿ ਅੰਬਾਲਾ ਕੈਂਟ ਦੇ ਮਹੇਸ਼ ਨਗਰ ਖੇਤਰ ਦੇ ਮੋਹਨ ਨਗਰ ਬਬਿਆਲ ਨਿਵਾਸੀ ਤਰਸੇਮ ਲਾਲ ਦਾ ਬੇਟਾ ਦਾਊਦ (16) ਅਤੇ ਅਕਾਸ਼ (14) ਪੁੱਤਰ ਚਰਨ ਸਿੰਘ 24 ਨਵੰਬਰ ਤੋਂ ਲਾਪਤਾ...
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਦਸੰਬਰ
Advertisement
ਅੰਬਾਲਾ ਪੁਲੀਸ ਨੇ ਸੂਚਿਤ ਕੀਤਾ ਹੈ ਕਿ ਅੰਬਾਲਾ ਕੈਂਟ ਦੇ ਮਹੇਸ਼ ਨਗਰ ਖੇਤਰ ਦੇ ਮੋਹਨ ਨਗਰ ਬਬਿਆਲ ਨਿਵਾਸੀ ਤਰਸੇਮ ਲਾਲ ਦਾ ਬੇਟਾ ਦਾਊਦ (16) ਅਤੇ ਅਕਾਸ਼ (14) ਪੁੱਤਰ ਚਰਨ ਸਿੰਘ 24 ਨਵੰਬਰ ਤੋਂ ਲਾਪਤਾ ਹਨ। ਦੋਵੇਂ ਦੋਸਤ ਇਕੱਠੇ ਬਾਹਰ ਖੇਡਣ ਗਏ ਸਨ ਜੋ ਅੱਜ ਤੱਕ ਵਾਪਸ ਨਹੀਂ ਆਏ। ਦੋਹਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਮਹੇਸ਼ ਨਗਰ ਥਾਣੇ ਵਿਚ 30 ਨਵੰਬਰ ਨੂੰ ਧਾਰਾ 140 (3) ਬੀਐਨਐਸ ਤਹਿਤ ਦਰਜ ਕੀਤਾ ਗਿਆ ਸੀ। ਜੇ ਕਿਸੇ ਕੋਲ ਦੋਹਾਂ ਬਾਰੇ ਕੋਈ ਸੂਚਨਾ ਹੋਵੇ ਤਾਂ ਉਹ ਥਾਣਾ ਮਹੇਸ਼ ਨਗਰ ਦੇ ਐਸਐਚਓ ਨੂੰ ਜਾਂ ਅੰਬਾਲਾ ਪੁਲੀਸ ਨੂੰ ਸੂਚਿਤ ਕਰ ਸਕਦਾ ਹੈ।
Advertisement