ਨੀਂਹ ਪੱਥਰ ’ਤੇ ਸ਼ਰਾਰਤੀ ਅਨਸਰ ਨੇ ਰੰਗ ਫੇਰਿਆ
ਵਿਧਾਇਕ ਪੰਡੋਰੀ ਨੇ ਕਰਨਾ ਸੀ ਉਦਘਾਟਨ
Advertisement
ਹਲਕੇ ਦੇ ਪਿੰਡ ਚੂੰਘਾਂ ਵਿੱਚ ਅੱਜ ‘ਆਪ’ ਵਿਧਾਇਕ ਵੱਲੋਂ ਵਿਕਾਸ ਕਾਰਜ ਦੇ ਉਦਘਾਟਨ ਤੋਂ ਪਹਿਲਾਂ ਕਿਸੇ ਸ਼ਰਾਰਤੀ ਅਨਸਰ ਨੇ ਨੀਂਹ ਪੱਥਰ ’ਤੇ ਰੰਗ ਫੇਰ ਦਿੱਤਾ। ਸ਼ਰਾਰਤੀ ਅਨਸਰਾਂ ਦੀ ਇਸ ਕਾਰਵਾਈ ਤੋਂ ਬਾਅਦ ਪ੍ਰਸ਼ਾਸਨ ਅਤੇ ਪਿੰਡ ਦੇ ‘ਆਪ’ ਵਰਕਰਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ।ਜਾਣਕਾਰੀ ਅਨੁਸਾਰ ਅੱਜ ਪਿੰਡ ਚੂੰਘਾਂ ਵਿੱਚ ਮੰਡੀ ਬੋਰਡ ਵੱਲੋਂ ਕੰਕਰੀਟ ਦੀ ਫ਼ਿਰਨੀ ਬਣਾਈ ਗਈ ਹੈ, ਜਿਸ ਦਾ ਉਦਘਾਟਨ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਉਦਘਾਟਨ ਕਰਨਾ ਸੀ। ਪਿੰਡ ਦੀ ਮੰਡੀ ਨੇੜੇ ਪਿੰਡ ਦੇ ‘ਆਪ’ ਵਰਕਰਾਂ ਵੱਲੋਂ ਉਦਘਾਟਨ ਲਈ ਨੀਂਹ ਪੱਥਰ ਲਗਾਗਿਆ ਸੀ, ਜਿਸ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਰਾਤ ਸਮੇਂ ਚਿੱਟਾ ਰੰਗ ਮਾਰ ਦਿੱਤਾ। ਦਿਨ ਚੜ੍ਹਦੇ ਹੀ ਪਤਾ ਲੱਗਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨੀਂਹ ਪੱਥਰ ਤੋਂ ਮਾਰਿਆ ਹੋਇਆ ਰੰਗ ਹਟਾਇਆ, ਜਿਸ ਤੋਂ ਬਾਅਦ ਹਲਕਾ ਵਿਧਾਇਕ ਪੰਡੋਰੀ ਪਿੰਡ ਚੂੰਘਾਂ ਪਹੁੰਚੇ ਅਤੇ ਰਸਮੀ ਤੌਰ ’ਤੇ ਇਸ ਸੜਕ ਦਾ ਉਦਘਾਟਨ ਕੀਤਾ। ਪਿੰਡ ਦੇ ‘ਆਪ’ ਵਰਕਰਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਗਿਆ ਅਤੇ ਇਸ ਘਟਨਾ ਪਿਛਲੇ ਸ਼ਰਾਰਤੀ ਅਨਸਰ ’ਤੇ ਕਾਰਵਾਈ ਦੀ ਮੰਗ ਕੀਤੀ ਗਈ।
Advertisement
Advertisement