ਜੀਂਦ ’ਚ ਅਗਰਵਾਲ ਸਮਾਜ ਦੇ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਆਗਾਮੀ ਸੱਤ ਸਤੰਬਰ ਨੂੰ ਮਹਾਰਾਜਾ ਅਗਰਸੈਨ ਸਕੂਲ ਜੀਂਦ ਵਿੱਚ ‘ਨੌਰਥ ਜ਼ੋਨ’ ਦਾ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ’ਚ ਅਗਰਸੈਨ ਭਾਈਚਾਰੇ ਦੇ ਵਿਆਉਣ ਯੋਗ ਲੜਕੇ-ਲੜਕੀਆਂ ਦੀ ਜਾਣ-ਪਛਾਣ ਕਰਵਾਈ ਜਾਵੇਗੀ। ਇਹ ਸੰਮੇਲਨ ਆਲ ਇੰਡੀਆ ਅਗਰਵਾਲ ਸਮਾਜ ਹਰਿਆਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਅਗਰਵਾਲ ਆਗੂਆਂ ਨੇ ਇਸ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ, ਜਿਸ ਵਿੱਚ ਸ਼ਹਿਰ ਦੇ ਅਗਰਵਾਲ ਸਮਾਜ ਦੇ ਸੀਨੀਅਰ ਨੇਤਾ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਪ੍ਰਮੁੱਖ ਵਪਾਰੀਆਂ ਨੇ ਸ਼ਿਰਕਤ ਕੀਤੀ।
ਬੈਠਕ ਵਿੱਚ ਸੰਮੇਲਨ ਦੀ ਰੂਪ-ਰੇਖਾ ਅਤੇ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਆਲ ਇੰਡੀਆ ਅਗਰਵਾਲ ਸਮਾਜ ਦੇ ਸੂਬਾਈ ਪ੍ਰਧਾਨ ਡਾ. ਰਾਜ ਕੁਮਾਰ ਗੋਇਲ ਵੱਲੋਂ ਕੀਤੀ ਗਈ। ਮੁੱਖ ਬੁਲਾਰਿਆਂ ਦੇ ਰੂਪ ਵਿੱਚ ਦਿੱਲੀ ਤੋਂ ਰਾਜਿੰਦਰ ਅਗਰਵਾਲ ਅਤੇ ਰੋਹਤਕ ਤੋਂ ਆਏ ਹਰੀ ਓਮ ਭਾਲੀ ਸਣੇ ਕਈ ਸਮਾਜ ਸੇਵੀ ਹਾਜ਼ਰ ਰਹੇ। ਸੂਬਾਈ ਪ੍ਰਧਾਨ ਡਾ. ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਜੀਂਦ ਵਿੱਚ ਇਸ ਤਰ੍ਹਾਂ ਸੰਮੇਲਨ ਦੀ ਸ਼ੁਰੂਆਤ ਵਰ੍ਹਾ 2001 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਲਗਾਤਾਰ ਇਹ ਸੰਮੇਲਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਅੱਜ ਹਰ ਸਮਾਜ ਦੇ ਲੋਕਾਂ ਲਈ ਵਿਆਹ ਚੁਣੌਤੀ ਬਣਿਆ ਹੋਇਆ ਹੈ ਤੇ ਯੋਗ ਜੀਵਨ ਸਾਥੀ ਲੱਭਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਨੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਂਦੇ ਹੋਏ ਇਸ ਤਰ੍ਹਾਂ ਦੇ ਸੰਮੇਲਨਾਂ ਦਾ ਪ੍ਰਬੰਧ ਕੀਤਾ ਹੈ, ਜੋ ਵਿਆਉਣ ਯੋਗ ਨੌਜਵਾਨਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਉੱਤਰੀ ਭਾਰਤ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੀਸੀ ਜੈਨ, ਡਾ. ਰਜਨੀਸ਼ ਜੈਨ, ਅਗਰਵਾਲ ਜਾਗਰੂਕਤਾ ਮੰਚ ਦੇ ਪ੍ਰਧਾਨ ਬੀਐੱਸ ਗਰਗ, ਆਈਡੀ ਗੋਇਲ, ਅਸ਼ੋਕ ਗੋਇਲ, ਰਾਕੇਸ਼ ਸਿੰਗਲ, ਮਹੇਸ਼ ਸਿੰਗਲਾ, ਰਵੀਨ ਜਿੰਦਲ, ਅਨਿਲ ਬਾਂਸਲ, ਸੱਤਪਾਲ ਜੈਨ, ਅਗਰਵਾਲ ਏਕਤਾ ਮੰਚ ਦੇ ਪ੍ਰਧਾਨ ਜੈ ਕੁਮਾਰ ਗੋਇਲ, ਸਤੀਸ਼ ਜਿੰਦਲ, ਲਾਇਨਜ਼ ਕੱਲਬ ਤੋਂ ਸੁਰੇਸ਼ ਜਿੰਦਲ, ਸੰਜੇ ਗਰਗ, ਰਾਮਧਨ ਜੈਨ, ਸਾਂਵਰ ਗਰਗ ਅਤੇ ਜਿਤਿੰਦਰ ਗੋਇਲ ਅਤੇ ਹੋਰ ਹਾਜ਼ਰ ਰਹੇ।