ਕਾਲਜ ਪ੍ਰਿੰਸੀਪਲ ਤੇ ਟੀਚਰਜ਼ ਐਸੋਸੀਏਸ਼ਨ ਦੀ ਮੀਟਿੰਗ
ਰਿਟਾਇਰਡ ਕਾਲਜ ਪ੍ਰਿੰਸੀਪਲ ਐਂਡ ਟੀਚਰਜ਼ ਐਸੋਸੀਏਸ਼ਨ ਯਮੁਨਾਨਗਰ ਜ਼ੋਨ ਦੀ ਮੀਟਿੰਗ ਅੱਜ ਸ਼ਹਿਰ ਦੇ ਡੀ ਏ ਵੀ ਕਾਲਜ ਫ਼ਾਰ ਗਰਲਜ਼ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸੇਵਾਮੁਕਤ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਮੁੱਖ ਮੰਚ ’ਤੇ ਸੇਵਾਮੁਕਤ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ, ਯਮੁਨਾਨਗਰ ਜ਼ੋਨ ਪ੍ਰਧਾਨ ਪ੍ਰੋ. ਸੁਭਾਸ਼ ਵੋਹਰਾ, ਪ੍ਰੋ. ਆਰਐੱਨ ਬਿੰਦਰਾ ਅਤੇ ਪ੍ਰੋ. ਪ੍ਰੇਮ ਕਾਂਤਾ ਬਜਾਜ ਵੀ ਮੌਜੂਦ ਸਨ। ਪ੍ਰੋ. ਸੁਭਾਸ਼ ਵੋਹਰਾ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਡਾ. ਦੇਵੇਂਦਰ ਆਨੰਦ, ਸਕੱਤਰ ਨੇ ਪਿਛਲੀ ਮੀਟਿੰਗ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਮੈਂਬਰਾਂ ਨੇ ਮਨਜ਼ੂਰ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤ ਵਰ੍ਹੇ ਵਿੱਚ ਹੁਣ ਤੱਕ ਲਗਭਗ 150 ਨਵੇਂ ਮੈਂਬਰ ਜੁੜ ਚੁੱਕੇ ਹਨ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਲਬੀਰ ਸਿੰਘ ਨੇ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਖੁਸ਼ ਹਨ ਕਿ ਨਵੇਂ ਮੈਂਬਰ ਹੋਰ ਸਾਥੀਆਂ ਲਈ ਪ੍ਰੇਰਣਾ ਸਰੋਤ ਬਣਨਗੇ। ਡਾ. ਬਲਬੀਰ ਸਿੰਘ ਨੇ ਵੱਖ-ਵੱਖ ਅਦਾਲਤੀ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ। ਸੇਵਾਮੁਕਤ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਮਰਪਣ ਦੀ ਭਾਵਨਾ ਬਹੁਤ ਜ਼ਰੂਰੀ ਹੈ। ਨਵੇਂ ਮੈਂਬਰ ਜਜ਼ਬੇ ਅਤੇ ਉਤਸ਼ਾਹ ਨਾਲ ਜੁੜਣਗੇ। ਬੈਠਕ ਵਿਚ ਪ੍ਰੋ. ਆਰਐੱਨ ਬਿੰਦਰਾ ਅਤੇ ਪ੍ਰੋ. ਪ੍ਰੇਮ ਕਾਂਤਾ ਬਜਾਜ ਨੇ ਵੀ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਮੈਂਬਰਾਂ ਨੂੰ ਅੱਗੇ ਆ ਕੇ ਜੁੰਮੇਵਾਰੀਆਂ ਸੰਭਾਲਣ ਦੀ ਅਪੀਲ ਕੀਤੀ। ਅੰਤ ਵਿੱਚ ਯਮੁਨਾਨਗਰ ਜ਼ੋਨ ਦੇ ਵਿੱਤ ਸਕੱਤਰ ਡਾ. ਯੁਗੇਸ਼ ਕੁਮਾਰ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਡਾ. ਰਣਜੀਤ ਸਿੰਘ, ਡਾ. ਵਿਜੇ ਸ਼ਰਮਾ, ਡਾ. ਵਰਿੰਦਰ ਕੌਰ, ਡਾ. ਬੋਧਰਾਜ, ਡਾ. ਸੁਭਾਸ਼ ਸਹਿਗਲ, ਡਾ. ਗੁਲਸ਼ਨ ਸੇਠੀ, ਡਾ. ਕੇ. ਸੀ. ਗੋਇਲ, ਡਾ. ਅਵਿਨਾਸ਼ ਸਿੰਘ, ਡਾ. ਰਵੀ ਕਪੂਰ, ਡਾ. ਅਮ੍ਰਿਤਾ, ਡਾ. ਇੰਦਰਾ, ਡਾ. ਗੁਰਬਖ਼ਸ਼, ਡਾ. ਰਕਸ਼ਾ ਸਿੰਘਲ ਤੇ ਡਾ. ਕੁਲਬੀਰ ਮੌਜੂਦ ਸਨ।
