ਕਾਲਜ ਵਿੱਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਵਧਾਈਆਂ
ਇੱਥੋਂ ਦੇ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਕਾਲਜ ਵਿੱਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ 150 ਤੋਂ ਵਧਾ ਕੇ 200 ਕਰ ਦਿੱਤੀਆਂ ਹਨ। ਕਾਲਜ ਦਾ ਇਹ ਕਦਮ ਨਾ ਸਿਰਫ ਖੇਤਰ ਦੇ ਵਿਦਿਆਰਥੀਆਂ ਲਈ ਇਕ ਸੁਨਿਹਰਾ ਮੌਕਾ ਹੈ ਬਲਕਿ ਸਿਹਤ ਸੇਵਾਵਾਂ ਅਤੇ ਸਿੱਖਿਆ...
Advertisement
ਇੱਥੋਂ ਦੇ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਕਾਲਜ ਵਿੱਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ 150 ਤੋਂ ਵਧਾ ਕੇ 200 ਕਰ ਦਿੱਤੀਆਂ ਹਨ। ਕਾਲਜ ਦਾ ਇਹ ਕਦਮ ਨਾ ਸਿਰਫ ਖੇਤਰ ਦੇ ਵਿਦਿਆਰਥੀਆਂ ਲਈ ਇਕ ਸੁਨਿਹਰਾ ਮੌਕਾ ਹੈ ਬਲਕਿ ਸਿਹਤ ਸੇਵਾਵਾਂ ਅਤੇ ਸਿੱਖਿਆ ਨੂੰ ਵੀ ਹੋਰ ਮਜ਼ਬੂਤ ਬਣਾਏਗਾ। ਇਹ ਜਾਣਕਾਰੀ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ.ਐੱਸ. ਗਿੱਲ ਨੇ ਦਿੱਤੀ। ਡਾ. ਗਿੱਲ ਨੇ ਕਿਹਾ ਕਿ ਇਹ ਉਪਲਭਦੀ ਨਾ ਸਿਰਫ ਆਦੇਸ਼ ਸੰਸਥਾ ਲਈ ਮਾਣ ਦਾ ਵਿਸ਼ਾ ਹੈ ਬਲਕਿ ਖੇਤਰ ਦੇ ਵਿਦਿਆਰਥੀਆਂ ਅਤੇ ਸਮਾਜ ਲਈ ਵੀ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸੀਟਾਂ ਵਿਚ ਵਾਧੇ ਨਾਲ ਹੋਰ ਜ਼ਿਆਦਾ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਉੱਚ ਪੱਧਰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
Advertisement
Advertisement