ਗੁਰੂ ਪੂਰਨਿਮਾ ਮੌਕੇ ਮੇਅਰ ਦੁਰਗਾ ਹਨੂੰਮਾਨ ਮੰਦਰ ਨਤਮਸਤਕ
ਪੱਤਰ ਪ੍ਰੇਰਕ ਯਮੁਨਾਨਗਰ, 10 ਜੁਲਾਈ ਗੁਰੂ ਪੂਰਨਿਮਾ ਦੇ ਮੌਕੇ ’ਤੇ, ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਸ੍ਰੀ ਦੁਰਗਾ ਹਨੂੰਮਾਨ ਮੰਦਰ (ਦਿਆਲੂ ਮੰਦਰ) ਪਹੁੰਚੀ ਅਤੇ ਪੂਜਾ ਅਰਚਨਾ ਤੋਂ ਬਾਅਦ ਅਸ਼ੀਰਵਾਦ ਲਿਆ। ਇਸ ਦੌਰਾਨ, ਉਨ੍ਹਾਂ ਨੇ ਮੰਦਰ ਦੇ ਪੁਜਾਰੀ ਕੇਸ਼ਵ ਦੱਤ ਦਾ...
Advertisement
ਪੱਤਰ ਪ੍ਰੇਰਕ
ਯਮੁਨਾਨਗਰ, 10 ਜੁਲਾਈ
Advertisement
ਗੁਰੂ ਪੂਰਨਿਮਾ ਦੇ ਮੌਕੇ ’ਤੇ, ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਸ੍ਰੀ ਦੁਰਗਾ ਹਨੂੰਮਾਨ ਮੰਦਰ (ਦਿਆਲੂ ਮੰਦਰ) ਪਹੁੰਚੀ ਅਤੇ ਪੂਜਾ ਅਰਚਨਾ ਤੋਂ ਬਾਅਦ ਅਸ਼ੀਰਵਾਦ ਲਿਆ। ਇਸ ਦੌਰਾਨ, ਉਨ੍ਹਾਂ ਨੇ ਮੰਦਰ ਦੇ ਪੁਜਾਰੀ ਕੇਸ਼ਵ ਦੱਤ ਦਾ ਸਨਮਾਨ ਕੀਤਾ ਅਤੇ ਗੁਰੂ ਪਰੰਪਰਾ ਨੂੰ ਸ਼ਰਧਾਂਜਲੀ ਭੇਟ ਕੀਤੀ । ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਗੁਰੂ ਸਿਰਫ਼ ਵਿਅਕਤੀ ਨਹੀਂ ਹਨ, ਸਗੋਂ ਉਹ ਵਿਚਾਰ, ਮਾਰਗਦਰਸ਼ਨ ਅਤੇ ਊਰਜਾ ਹਨ ਜੋ ਜੀਵਨ ਦੇ ਹਰ ਮੋੜ ’ਤੇ ਦਿਸ਼ਾ ਦਿਖਾਉਂਦੇ ਹਨ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਰਹਿਨਮੁਾਈ ਵਿੱਚ ਦੇਸ਼ ਤਰੱਕੀ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਆਪਣੇ ਜੀਵਨ ਵਿਚਲੇ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਗਾਧਾਰੀ ਵਰਕਸ਼ਾਪ ਮੰਡਲ ਦੇ ਪ੍ਰਧਾਨ ਸ਼ੁਭਮ ਰਾਣਾ, ਵਾਰਡ 20 ਤੋਂ ਕੌਂਸਲਰ ਵਿਕਰਮ ਰਾਣਾ, ਪੂਜਾ ਮੋਂਗਾ ਮੌਜੂਦ ਸਨ ।
Advertisement